ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿਖੇ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਜਾਰੀ

  • ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਆਖਰੀ ਮਿਤੀ 22 ਸਤੰਬਰ 2023 ਅਤੇ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ 16 ਅਕਤੂਬਰ 2023 ਨੂੰ ਹੋਵੇਗੀ

ਡੇਰਾ ਬਾਬਾ ਨਾਨਕ, 15 ਸਤੰਬਰ : ਸ੍ਰੀ ਅਸ਼ਵਨੀ ਅਰੋੜਾ, ਉੱਪ ਮੰਡਲ ਮੈਜਿਸਟਰੇਟ-ਕਮ-ਉੱਪ ਮੰਡਲ ਚੋਣਕਾਰ ਰਜਿਸ਼ਟੇਰਸ਼ਨ ਅਫਸਰ, ਨਗਰ ਕੌਂਸਲ, ਡੇਰਾ ਬਾਬਾ ਨਾਨਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿਖੇ ਅੱਜ 15 ਸਤੰਬਰ 2023 ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਾਂ ਕਰ ਦਿੱਤੀ ਗਈ ਹੈ। ਉਨਾਂ ਸਮੁੱਚੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀਆਂ ਤਿਆਰ ਕਰਨ ਦੀ ਮਿਤੀ 14 ਸਤੰਬਰ 2023, ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਦੀ ਮਿਤੀ 15 ਸਤੰਬਰ 2023,  ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਆਖਰੀ ਮਿਤੀ 22 ਸਤੰਬਰ 2023, ਦਾਅਵੇ ਅਤੇ ਇਤਰਾਜ਼ ਡਿਸਪੋਜ਼ਲ ਕਰਨ ਦੀ ਮਿਤੀ 6 ਅਕਤੂਬਰ 2023 ਅਤੇ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ ਦੀ ਮਿਤੀ 16 ਅਕਤੂਬਰ 2023 ਹੈ।