ਧਰਤੀ ਦੇ ਤਾਪਮਾਨ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਲਗਾਓ ਬੂਟੇ : ਹਰਪਾਲ ਸਿੰਘ ਚੀਮਾ 

ਅੰਮ੍ਰਿਤਸਰ, 25 ਜੁਲਾਈ 2024 : ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ 48 ਡਿਗਰੀ ਸੇਲਸੀਅਸ ਤੋਂ 50 ਡਿਗਰੀ ਸੇਲਸੀਅਸ ਤੱਕ ਪਹੁੰਚ ਗਿਆ ਹੈ ਇਸ ਨੂੰ ਠੱਲ ਪਾਉਣ ਲਈ ਦਰੱਖਤ ਲਗਾਉਣੇ ਬਹੁਤ ਜਰੂਰੀ ਹਨ ਤਾਂ ਹੀ ਅਸੀਂ ਆਪਣੇ ਵਾਤਾਵਰਨ ਨੂੰ ਨਵੀਂ ਪੀੜ੍ਹੀ ਲਈ ਬਚਾ ਸਕਦੇ ਹਾਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ: ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ 66 ਕੇ ਵੀ ਸਬ-ਸਟੇਸ਼ਨ ਮਾਨਾਂਵਾਲਾ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟੇ ਲਗਾਉਣ ਉਪਰੰਤ ਕੀਤਾ। ਇਸ ਮੌਕੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਦਰੱਖਤ ਲਗਾ ਕੇ ਹੀ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ ਅਤੇ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਪੀ ਐਸ ਪੀ ਸੀ ਐਲ ਵੱਲੋ ਸਾਰੇ ਪੰਜਾਬ ਦੇ ਬਿਜਲੀ ਘਰਾ ਅੰਦਰ (ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ) ਦੇ ਦਫਤਰਾ ਵਿਚ ਖਾਲੀ ਪਈ ਜਮੀਨ ਉਪਰ ਵੱਧ ਤੋ ਵੱਧ ਬੂਟੇ ਲਗਾਏ ਜਾਣਗੇ ਅਤੇ ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ-ਭਰਿਆ ਬਣਾਇਆ ਜਾਵੇਗਾ। ਸ: ਈ.ਟੀ.ਓ ਨੇ ਕਿਹਾ ਕਿ ਕੇਵਲ ਬੂਟੇ ਲਗਾਉਣੇ ਹੀ ਜ਼ਰੂਰੀ ਨਹੀਂ ਬਲਕਿ ਉਨਾਂ ਦੀ ਦੇਖਭਾਲ ਕਰਨੀ ਵੀ ਅਤਿ ਜ਼ਰੂਰੀ ਹੈ। ਉਨਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ। ਉਨਾਂ ਕਿਹਾ ਕਿ ਸਾਡਾ ਵਾਤਾਵਰਨ ਦਿਨ ਪ੍ਰਤੀਦਿਨ ਖਰਾਬ ਹੁੰਦਾ ਜਾ ਰਿਹਾ ਹੈ ਅਤੇ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਨਵੇਂ ਪੌਦੇ ਲਗਾਉਣੇ, ਪਾਣੀ ਬਚਾਉਣਾ, ਪਲਾਸਟਿਕ ਵਸਤੂਆਂ ਦੀ ਘੱਟ ਤੋਂ ਘੱਟ ਪ੍ਰਯੋਗ ਕਰਨਾ ਸ਼ਾਮਲ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਵਿੱਚ ਵਿੱਚ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦਾ ਉਦੇਸ਼ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ ਹੈ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਸਭ ਤੋਂ ਪਹਿਲਾਂ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ। ਉਨਾਂ ਕਿਹਾ ਕਿ ਹਰੇਕ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਸਰਕਾਰ ਦਾ ਸਹਿਯੋਗ ਦੇਵੇ। ਉਨਾਂ ਨੇ ਇਸ ਕੰਮ ਲਈ ਬਿਜਲੀ ਮਹਿਕਮੇ ਦੇ ਅਧਿਕਾਰੀਆ/ਕਰਮਚਾਰੀਆ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਇੰਜੀ:ਡੀ ਆਰ ਬੰਗੜ ਮੁੱਖ ਇੰਜੀਨੀਅਰ ਬਾਰਡਰ ਜੋਨ ਅੰਮ੍ਰਿਤਸਰ, ਇੰਜੀ: ਗੁਰਸ਼ਰਨ ਸਿੰਘ ਖਹਿਰਾ ਉਪ ਮੁੱਖ ਇੰਜੀਨੀਅਰ/ਸਬਅਰਬਨ ਹਲਕਾ ਅੰਮ੍ਰਿਤਸਰ, ਇੰਜੀ: ਗੁਰਮੱਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਇੰਜੀ:/ਸੰਚਾਲਣ ਮੰਡਲ ਜੰਡਿਆਲਾ ਗੁਰੂ ਅਤੇ ਸਮੂਹ ਉਪ ਮੰਡਲ ਅਫਸਰ ਅਧੀਨ ਮੰਡਲ ਜੰਡਿਆਲਾ ਗੁਰੂ, ਜੇਈਜ/ ਮੰਡਲ ਦਫਤਰ ਦਾ ਸਮੂਹ ਸਟਾਫ ਹਾਜਰ ਸੀ। ਇਸ ਤੋ ਇਲਾਵਾ ਇਲਾਕਾ ਨਿਵਾਸੀਆ ਵੱਲੋ ਧੰਨਵਾਦ ਕਰਦੇ ਹੋਏ ਸ੍ਰੀ ਜਗਜੀਤ ਸਿੰਘ ਜੱਜ, ਸ੍ਰੀ ਹਰਪਾਲ ਸਿੰਘ ਚੋਹਾਨ, ਸ੍ਰੀ ਖਜਾਨ ਸਿੰਘ, ਸ੍ਰੀ ਹਰਭਜਨ ਸਿੰਘ ਪਿੰਡ ਨਵਾਕੋਟ, ਸ੍ਰੀ ਜਗਤਾਰ ਸਿੰਘ ਪਿੰਡ ਨਵਾਕੋਟ ਅਤੇ ਹੋਰ ਸਤਿਕਾਰਤ ਸ਼ਖਸ਼ੀਅਤਾਂ ਵੱਲੋ ਮੋਕੇ ਤੇ ਮੰਤਰੀ ਸਹਿਬ ਜੀ ਨੂੰ ਪੰਜਾਬ ਸਰਕਾਰ ਦੀ ਇਸ ਅਪੀਲ ਨੂੰ ਮੁੱਖ ਰੱਖਦੇ ਹੋਏ ਵੱਧ ਤੋ ਵੱਧ ਬੂਟੇ ਲਗਾਉਣ ਦਾ ਵਿਸ਼ਵਾਸ ਦਿਵਾਇਆ ਗਿਆ।