Ekart (Flipkart) ਕੰਪਨੀ ਵਿੱਚ ਡਲਿਵਰੀ ਬੁਆਏ ਦੀ ਆਸਾਮੀ ਲਈ ਪਲੇਸਮੈਂਟ ਕੈਪ ਮਿਤੀ 1 ਸਤੰਬਰ ਨੂੰ : ਜਿਲ੍ਹਾ ਰੋਜਗਾਰ ਅਫਸਰ 

ਪਠਾਨਕੋਟ, 1 ਸਤੰਬਰ : ਜਿਲ੍ਹਾ ਰੋਜਗਾਰ ਦਫਤਰ, ਪਠਾਨਕੋਟ ਵਲੋਂ 1 ਸਤੰਬਰ 2023 ਨੂੰ  ਡੀ.ਬੀ.ਈ.ਈ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਜਿਲ੍ਹਾ ਰੋਜਗਾਰ ਅਫਸਰ ਸ੍ਰੀ ਰਮਨ ਵੱਲੋ ਦੱਸਿਆ ਗਿਆ ਕਿ 1 ਸਤੰਬਰ 2023 ਨੂੰ  Ekart (Flipkart)  ਕੰਪਨੀ ਵਲੋਂ ਡਲਿਵਰੀ ਬੁਆਏ ਦੀ ਅਸਾਮੀ ਲਈ ਇੰਟਰਵਿਊ ਕੀਤੀ ਜਾਣੀ ਹੈ । ਇਹਨਾਂ ਅਸਾਮੀਆ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ ਦਸਵੀ ਪਾਸ ਹੈ, ਅਤੇ ਉਮਰ 18 ਤੋਂ 40 ਸਾਲ ਹੈ । ਪ੍ਰਾਰਥੀ ਕੋਲ ਆਪਣਾ ਵਾਈਕਲ (ਮੋਟਰ ਸਾਈਕਲ ) ਹੋਣਾ ਲਾਜਮੀ ਹੈ । ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ 14000 ਤੋਂ 20000/- ਰੁਪਏ  ਪ੍ਰਤੀ ਮਹੀਨਾ ਸੈਲਰੀ  ਮਿਲਣ ਯੋਗ ਹੋਵੇਗੀ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 01 ਸਤੰਬਰ 2023 ਨੂੰ  ਜਿਲ੍ਹਾ ਰੋਜਾਗਰ ਦਫਤਰ (ਡੀ.ਬੀ.ਈ.ਈ) ਪਠਾਨਕੋਟ, ਕਮਰਾ ਨੰ:352, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਪਠਾਨਕੋਟ ਵਿਖੇ ਆਪਣੇ ਯੋਗਤਾ ਦੇ ਸਰਟੀਫਿਕੇਟ, ਵਾਇਓਡਾਟਾ, ਪੈਨ ਕਾਰਡ, ਆਧਾਰ ਕਾਰਡ, ਬੈਕ ਦੀ ਕਾਪੀ ਅਤੇ 2 ਪਾਸ ਪੋਰਟ ਸਾਈਜ ਫੋਟੋਆ ਨਾਲ  ਲੈ ਕੇ  ਸਵੇਰੇ 10:00 ਵਜੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ  ਨੰਬਰ : 7657825214 ਤੇ ਸੰਪਰਕ ਕਰ ਸਕਦੇ ਹਨ ।