‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲੋਕਾਂ ਪੂਰੇ ਉਤਸ਼ਾਹ ਨਾਲ ਲਹਿਰਾਏ ਰਾਸ਼ਟਰੀ ਤਿਰੰਗੇ

ਬਟਾਲਾ, 14 ਅਗਸਤ : ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲੇ ਅੰਦਰ ਲੋਕਾਂ ਵਲੋਂ ਪੂਰੇ ਉਤਸ਼ਾਹ ਨਾਲ ਰਾਸ਼ਟਰੀ ਤਿਰੰਗੇ ਲਗਾਏ ਗਏ ਹਨ ਅਤੇ ਘਰ ਅਤੇ ਬਜ਼ਾਰਾਂ ਵਿਚ  ਰਾਸ਼ਟਰੀ ਤਿਰੰਗੇ ਨਜ਼ਰ ਆ ਰਹੇ ਹਨ। ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਾਲਾ ਨੇ ਜਾਣਕਾਰੀ ਦਿੰੱਦਿਆਂ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਜ਼ਿਲ੍ਹੇ ਅੰਦਰ 13 ਤੋਂ 15 ਅਗਸਤ ਤਕ ‘ਹਰ ਘਰ ਤਿਰੰਗਾ’ ਲਹਿਰ ਪੂਰੇ ਉਤਸ਼ਾਹ ਨਾਲ ਚੱਲ ਰਹੀ ਹੈ ਅਤੇ ਜ਼ਿਲ੍ਹੇ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਰਾਸ਼ਟਰੀ ਤਿਰੰਗੇ ਨਜ਼ਰ ਆ ਰਹੇ ਹਨ। ਉਨਾਂ ਅੱਗੇ ਕਿਹਾ ਕਿ ਲੋਕ ‘ਹਰ ਘਰ ਤਿਰੰਗਾ ਮੁਹਿੰਮ’ ਤਹਿਤ ਰਾਸ਼ਟਰੀ ਝੰਡਾ ਆਪਣੇ ਘਰਾਂ, ਸਮੂਹ ਸਰਕਾਰੀ ਤੇ ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਲਗਾਉਣ। ਨਾਲ ਹੀ ਉਨਾਂ ਕਿਹਾ ਕਿ ਰਾਸ਼ਟਰੀ ਝੰਡੇ ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਰਾਸ਼ਟਰੀ ਝੰਡੇ ਦੀ ਬੇਅਦਬੀ ਨਾ ਹੋਵੇ। ਉਨਾਂ ਦੱਸਿਆ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕ ਰਾਸ਼ਟਰੀ ਤਿਰੰਗਾ ਆਪਣੇ ਘਰਾਂ ਵਿਚ ਸ਼ਾਨ ਨਾਲ ਲਹਿਰਾ ਰਹੇ ਹਨ।