ਪਠਾਨਕੋਟ ਪੁਲਿਸ ਦੀ ਅੰਤਰਰਾਜੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ

  • 02 ਅੰਤਰਰਾਜੀ ਨਸ਼ਾ ਤਸਕਰਓ ਨੂੰ ਦੋ ਵੱਖ-ਵੱਖ ਦੇ ਕੇਸਾਂ ਵਿੱਚ ਫੜਿਆ ਗਿਆ
  • ਪਠਾਨਕੋਟ ਪੁਲਸ ਦੀ ਤੇਜ ਕਾਰਵਾਈ ਦੌਰਾਨ 20.5 ਕਿਲੋ ਭੁੱਕੀ ਅਤੇ 30 ਨਸ਼ੀਲੇ ਪਾਊਡਰ ਕੀਤਾ ਗਿਆ ਜ਼ਬਤ।

ਪਠਾਨਕੋਟ, 13 ਅਕਤੂਬਰ : ਪਠਾਨਕੋਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਪਠਾਨਕੋਟ ਪੁਲਿਸ ਦੇ ਸਮਰਪਿਤ ਮੁਲਾਜ਼ਮਾਂ ਨੇ ਦੋ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20.5 ਕਿਲੋ ਭੁੱਕੀ ਅਤੇ 30 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਕੀਤਾ ਹੈ। ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਸਫਲ ਆਪ੍ਰੇਸ਼ਨਾਂ ਬਾਰੇ ਜਾਣਕਾਰੀ ਦਿੱਦੇ ਹੋਏ ਕਿਹਾ ,ਪਹਿਲੀ ਕਾਰਵਾਈ ਵਿੱਚ, ਐਸ.ਐਚ.ਓ ਸ਼ਾਹਪੁਰਕੰਡੀ ਦੀ ਅਗਵਾਈ ਵਿੱਚ ਚੌਕਸੀ ਪੁਲਿਸ ਟੀਮ ਨੇ ਡਿਫੈਂਸ ਰੋਡ ਨੇੜੇ ਗਸ਼ਤ ਕਰਦੇ ਹੋਏ ਪੁਲ ਨੰਬਰ 1 ਦੇ ਕੋਲ ਇੱਕ ਸ਼ੱਕੀ ਟਰੱਕ ਨੂੰ ਰੋਕਿਆ। ਡਰਾਈਵਰ ਦੁਆਰਾ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਦੇ ਬਾਵਜੂਦ, ਅਧਿਕਾਰੀਆਂ ਵਿੱਚ ਤੇਜ਼ੀ ਨਾਲ ਤਾਲਮੇਲ ਕਰਕੇ ਉਸਨੂੰ ਦੋ ਵਿਅਕਤੀਆਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਸਵਿੰਦਰ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਅਵਾਨ, ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਮੁਖਤਿਆਰ ਸਿੰਘ ਉਰਫ਼ ਸੁੱਚਾ ਵਾਸੀ ਪਿੰਡ ਰੰਗੜ ਪਿੰਡੀ, ਥਾਣਾ ਬਹਿਰਾਮਪੁਰ, ਜ਼ਿਲ੍ਹਾ ਗੁਰਦਾਸਪੁਰ; ਅਤੇ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਪਿੰਡ ਬਲਗਣ, ਥਾਣਾ ਸਦਰ ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ। ਟਰੱਕ ਦੀ ਤਲਾਸ਼ੀ ਲੈਣ ਤੇ ਕੈਬਿਨ ਦੇ ਅੰਦਰ ਇਕ ਬੈਗ ਵਿਚ ਛੁਪਾ ਕੇ ਰੱਖੀ 20.5 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ਹੈ। ਦੋਸ਼ੀ ਖਿਲਾਫ ਥਾਣਾ ਸ਼ਾਹਪੁਰਕੰਡੀ ਪਠਾਨਕੋਟ ਵਿਖੇ ਮੁਕੱਦਮਾ ਨੰਬਰ 63/31-08-2023 U/S 15-61-85 NDPS ਐਕਟ ਦਰਜ ਕੀਤਾ ਗਿਆ ਹੈ। ਇੱਕ ਹੋਰ ਕਾਰਵਾਈ ਦੌਰਾਨ ਐਸ.ਐਚ.ਓ ਥਾਣਾ ਮਾਮੂਨ ਕੈਂਟ ਰਜਨੀ ਬਾਲਾ ਦੀ ਅਗਵਾਈ ਹੇਠ ਪੁਲਿਸ ਟੀਮ ਨਾਕਾ ਬਾਗੜ ਚੌਂਕ ਵਿਖੇ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਕਰ ਰਹੀ ਸੀ ਕਿ ਸੁਨੀਲ ਕੁਮਾਰ ਉਰਫ਼ ਸੀਲੂ ਵਾਸੀ ਹਰਿਆਲ, ਥਾਣਾ ਮਾਮੂਨ ਕੈਂਟ, ਪਠਾਨਕੋਟ  ਨੂੰ ਦੇਖਿਆ. ਜਿਸ ਦਾ ਥਾਣਾ ਮਾਮੂਨ ਕੈਂਟ, ਪਠਾਨਕੋਟ ਵਿੱਚ ਚੋਰੀ ਦਾ ਨਸ਼ੇ ਦਾ ਵਪਾਰ ਦਾ ਰਿਕਾਰਡ ਸੀ। ਵਿਅਕਤੀ ਦੀ ਤਲਾਸ਼ੀ ਲੈਣ ਤੇ 30 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਹੋਇਆ ਹੈ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੇ ਨਸ਼ੀਲੇ ਪਦਾਰਥਾਂ ਦੇ ਵਪਾਰ ਲਈ ਚੋਰੀ ਕੀਤੇ ਪੈਸਿਆਂ  ਦੀ ਵਰਤੋਂ ਕੀਤੀ ਸੀ। ਇਸ ਸਬੰਧੀ ਮੁਕੱਦਮਾ ਨੰਬਰ 76/22.9.23 U/S 21,22-61-85 NDPS ਐਕਟ 380, 411, ਆਈ.ਪੀ.ਸੀ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਠਾਨਕੋਟ ਪੁਲਿਸ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ ਅਤੇ ਨਸ਼ਿਆਂ ਦੀ ਤਸਕਰੀ ਦੀ ਅਲਾਮਤ ਨਾਲ ਅਣਥੱਕ ਲੜਾਈ ਜਾਰੀ ਰੱਖੇਗੀ।