30 ਅਕਤੂਬਰ ਨੂੰ ਬਿਰਧ ਘਰ ਝਾਖੋਲਾਹੜੀ ਵਿਖੇ ਕਰਵਾਇਆ ਜਾਵੇਗਾ ਸਾਡੇ ਬਜੁਰਗ-ਸਾਡਾ ਮਾਣ ਅਧੀਨ ਜਿਲ੍ਹਾ ਪੱਧਰੀ ਸਮਾਗਮ

  • ਮੈਡੀਕਲ ਕੈਂਪ ਲਗਾ ਕੇ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣਗੀਆਂ ਫ੍ਰੀ ਸਿਹਤ ਸੇਵਾਵਾਂ

ਪਠਾਨਕੋਟ, 27 ਅਕਤੂਬਰ : ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਦੇ ਦਿੱਤੇ ਦਿਸਾ ਨਿਰਦੇਸਾਂ ਹੇਠ ਜਿਲ੍ਹਾ ਪੱਧਰੀ ਸਮਾਗਮ ਸਾਡੇ ਬਜੁਰਗ-ਸਾਡਾ ਮਾਣ 30 ਅਕਤੂਬਰ ਨੂੰ ਬਿਰਧ ਘਰ ਝਾਖੋਲਾਹੜੀ ਜਿਲ੍ਹਾ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਰਧ ਘਰ ਝਾਖੋਲਾਹੜੀ ਵਿਖੇ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ  ਮੁੱਖ ਮਹਿਮਾਨ ਵਜੋਂ ਹਾਜਰ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਇਸ ਪ੍ਰੋਗਰਾਮ ਦੋਰਾਨ ਸੀਨੀਅਰ ਸਿਟੀਜਨ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਵੱਖ ਵੱਖ ਸਪੈਸਲਿਸਟ ਡਾਕਟਰਾਂ ਵੱਲੋਂ ਪੂਰੀ ਜਰੀਏਟਿ੍ਰਕ (ਬੁਢਾਪੇ ਨਾਲ ਸਬੰਧਤ ਬੀਮਾਰੀਆਂ) ਜਾਂਚ, ਕੰਨ-ਨੱਕ-ਗਲੇ ਦੀ ਜਾਂਚ, ਅੱਖਾਂ ਦੀ ਜਾਂਚ, ਨਜਰ ਦੀਆਂ ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ, ਪੈਨਸਨ ਸਕੀਮਾਂ ਅਧੀਨ ਫਾਰਮ ਭਰੇ ਜਾਣਗੇ, ਸੀਨੀਅਰ ਸਿਟੀਜਨ ਦੇ ਕਾਰਡ ਬਣਾਏ ਜਾਣਗੇ ਅਤੇ ਬਣਾਏ ਗਏ ਕਾਰਡਾਂ ਦੀ ਵੰਡ ਕੀਤੀ ਜਾਵੇਗੀ, ਹੱਡੀਆਂ ਸਬੰਧੀ ਸਮੱਸਿਆਵਾਂ ਦਾ ਚੈਕਅੱਪ, ਫਿਜੀਓਥੈਰੇਪੀ, ਛਾਤੀ ਸਬੰਧੀ ਸਮੱਸਿਆਵਾਂ ਦਾ ਚੈਕਅੱਪ, ਖੂਨ ਅਤੇ ਸੂਗਰ ਦੀ ਜਾਂਚ ਕੀਤੀ ਜਾਵੈਗੀ ਅਤੇ ਜਿਸ ਮਰੀਜ ਨੂੰ ਜਿਸ ਦਵਾਈ ਦੀ ਲੋੜ ਹੋਵੇਗੀ ਉਹ ਵੀ ਦਿੱਤੀਆਂ ਜਾਣਗੀਆਂ।