ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਤਰਨ ਤਾਰਨ ਤੋਂ ਵਾਇਆ ਬਾਬਾ ਬੁੱਢਾ ਸਾਹਿਬ ਸ੍ਰੀ  ਮੁਕਤਸਰ ਲਈ ਬੱਸ ਸੇਵਾ ਸ਼ੁਰੂ

  • ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੇ ਝੰਡੀ ਵਿਖਾ ਕੇ ਤੋਰਿਆ
  • ਖੇਮਕਰਨ ਤੋਂ ਵਾਇਆ ਭਿੱਖੀਵਿੰਡ,ਮੋਗਾ, ਲੁਧਿਆਣਾ, ਚੰਡੀਗੜ ਲਈ ਬੱਸ ਸ਼ੁਰੂ 

ਝਬਾਲ 23 ਅਕਤੂਬਰ : ਹਲਕਾ ਤਰਨ ਤਾਰਨ ਦੇ ਵਿਧਾਇਕ ਸ੍ਰ ਕਸ਼ਮੀਰ ਸਿੰਘ ਸੋਹਲ ਦੇ ਯਤਨਾਂ ਅਤੇ ਇਲਾਕਾ ਨਿਵਾਸੀਆਂ ਦੀ ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੇ ਚਾਰ ਗੁਰੂ ਘਰਾਂ ਨੂੰ ਜੋੜਦੀ ਬੱਸ ਸੇਵਾ ਨੂੰ ਝੰਡੀ ਵਿਖਾ  ਕੇ ਰਵਾਨਾ ਕੀਤਾ । ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਗੁਰੂ ਘਰ ਨਤਮਸਤਕ ਹੋ ਕੇ ਬੱਸ ਸੇਵਾ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰ ਭੁੱਲਰ ਨੇ ਦੱਸਿਆ ਕਿ ਬੱਸ ਰੋਜਾਨਾ ਸਵੇਰੇ ਤਰਨ ਤਾਰਨ ਤੋਂ 5:40 ਵਜੇ, ਝਬਾਲ ਤੋਂ 6:10 ਵਜੇ , ਬਾਬਾ ਬੁੱਢਾ ਸਾਹਿਬ ਤੋਂ 6:30 ਵਜੇ,ਹੁੰਦੀ ਹੋਈ ਅੰਮ੍ਰਿਤਸਰ ਪੁਜ਼ੇਗੀ,ਜਿਥੋ ਇਹ 7:40 ਵਜੇ ਮੁਕਤਸਰ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਤੋਂ ਇਹ ਬੱਸ 12:33 ਵਜੇ ਵਾਪਸੀ ਲਈ ਚੱਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਖੇਮਕਰਨ ਤੋਂ ਵਾਇਆ ਭਿੱਖੀਵਿੰਡ,ਮੋਗਾ, ਲੁਧਿਆਣਾ, ਚੰਡੀਗੜ ਲਈ ਬੱਸ ਸ਼ੁਰੂ ਕੀਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿੰਨੀ ਬੱਸਾਂ ਦੇ ਪਰਮਿਟ ਲਈ ਅਪਲਾਈ ਕਰਨ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲਣ ਦੇ ਨਾਲ ਨਾਲ ਰੋਜਗਾਰ ਵੀ ਮਿਲ ਸਕੇ। ਇਸ ਮੌਕੇ ਡਾ ਕਸ਼ਮੀਰ ਸਿੰਘ ਸੋਹਲ ਨੇ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆ ਇਸ ਸ਼ੁਭ ਦਿਹਾੜੇ ਦੀ ਵਧਾਈ ਲੋਕਾਂ ਨਾਲ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਜਿਸ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਧੰਨਵਾਦ ਦੇ ਪਾਤਰ ਹਨ। ਇਸ ਮੌਕੇ ਵਿਧਾਇਕ ਖੇਮਕਰਨ ਸ੍ਰ ਸਰਵਨ ਸਿੰਘ ਧੁੰਨ, ਜੀ. ਐਮ ਰੋਡਵੇਜ ਸ੍ਰ ਜਸਵਿੰਦਰ ਸਿੰਘ ਚਾਹਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।