ਤਰਨ ਤਾਰਨ, 22 ਦਸੰਬਰ : ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਪਹਿਲਾ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਵਧੀਆਂ ਕਾਰਗੁਜਾਰੀ ਕਰਕੇ ਮਾਨਯੋਗ ਪ੍ਰਧਾਨਮੰਤਰੀ ਵਲੋਂ ਸਨਮਾਨਿਤ ਹੋਇਆ ਹੈ I ਜਿਲ੍ਹੇ ਵਿੱਚ ਹੁਣ ਬੇਟੀਆਂ ਦੀ ਜਨਮ ਦਰ ਲਗਾਤਾਰ ਵੱਧ ਰਹੀ ਹੈ, ਜਿਥੇ ਪਹਿਲਾ ਜਨਮ ਦਰ 1000 ਲੜਕੀਆਂ ਮਗਰ 879 ਲੜਕੀਆਂ ਸੀ, ਹੁਣ ਲੋਕਾਂ ਵਲੋਂ ਬੇਟੀਆਂ ਦੇ ਜਨਮ ਨੂੰ ਭਰਵਾ ਹੁੰਗਾਰਾ ਮਿਲਿਆ ਰਿਹਾ ਹੈ, ਇਸ ਸਮੇ ਜਿਲ੍ਹੇ ਦੀ ਚਾਇਲਡ ਸੈਕਸ ਰੇਸ਼ੋ 1000 ਲੜਕਿਆਂ ਮਗਰ 907 ਲੜਕੀਆਂ ਹੋ ਗਈ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਲਗਾਤਾਰ ਚਾਇਲਡ ਸੈਕਸ ਰੇਸ਼ੋ ਨੂੰ ਉੱਚਾ ਚੁਕਨ ਲਈ ਲਗਾਤਾਰ ਯਤਨ ਕਰ ਰਿਹਾ ਹੈ| ਅੱਜ ਜਿਲ੍ਹੇ ਦੀਆਂ ਕਈ ਬੇਟੀਆਂ ਵਿਦੇਸ਼ਾ, ਕੌਮੀ ਅਤੇ ਰਾਜ ਪੱਧਰ ਜਿਲ੍ਹੇ ਦਾ ਰੋਸ਼ਨ ਕਰ ਰਹੀਆਂ ਹਨ, ਜਿੰਨ੍ਹਾ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਜਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ I ਅੱਜ ਬੇਟੀਆਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀ ਬਲਕਿ ਮੋਡੇ ਨਾਲ ਮੋਡਾ ਜੋੜਕੇ ਅੱਗੇ ਵਧ ਰਹੀਆਂ ਹਨ| ਇਹ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਬੇਟੀਆਂ ਨੂੰ ਅੱਗੇ ਆਉਣ ਦਾ ਮੌਕਾ ਅਤੇ ਸਾਥ ਦਿੰਦੇ ਹਾਂ ਬੇਟੀਆਂ ਨੂੰ ਵੀ ਫਕਰ ਅਤੇ ਸਨਮਾਨ ਨਾਲ ਜਿੰਦਗੀ ਜਿਉਣ ਦਾ ਹੱਕ ਹੈ, ਜੋ ਹਰ ਇੱਕ ਮਾਤਾ ਪਿਤਾ ਨੂੰ ਦੇਣਾ ਚਾਹੀਦਾ ਹੈ I ਕੁੱਖ ਵਿੱਚ ਬੇਟੀਆਂ ਦੀ ਹੱਤਿਆਂ ਕਰਨਾ ਪ੍ਰਮਾਤਮਾ ਦੇ ਬਣਾਏ ਅਸੂਲਾਂ ਦੇ ਖਿਲਾਫ਼ ਹੈ Iਬੇਟੀਆਂ ਦੇ ਜਨਮ ਅਤੇ ਉਨ੍ਹਾ ਦੇ ਜੀਵਨ ਨੂੰ ਉਚਾ ਚੁੱਕਣ ਲਈ ਹੋਣਹਾਰ ਬੇਟੀਆਂ ਨੂੰ ਜਿਲ੍ਹਾ ਪੱਧਰੀ ਨਵਜੰਮੀਆਂ 101 ਧੀਆਂ ਦੀ ਲੋਹੜੀ ਸਮਾਗਮ ਮੌਕੇ ਸਨਮਾਨਤ ਕੀਤਾ ਜਾਵੇਗਾ I ਇਸ ਸਮਾਗਮ ਵਿੱਚ ਨਵਜੰਮੀਆਂ 101 ਧੀਆਂ ਅਤੇ ਮਾਤਾ ਪਿਤਾ ਤੇ ਦਾਦਾ ਦਾਦੀ ਜਿੰਨ੍ਹਾ ਨੇ ਪ੍ਰਮਾਤਮਾ ਵਲੋਂ ਦਿੱਤੀ ਧੀ ਦੀ ਦਾਤ ਨੂੰ ਇਸ ਦੁਨੀਆ ਵਿੱਚ ਆਉਣ 'ਤੇ ਸਵਾਗਤ ਕੀਤਾ ਉਨ੍ਹਾ ਨੂੰ “ਧੀ ਵਧਾਈ ਸਵਰਨ ਪੱਤਰ” ਨਾਲ ਸਨਮਾਨਿਤ ਕੀਤਾ ਜਾਵੇਗਾ, ਜੋ ਹਮੇਸ਼ਾ ਉਨ੍ਹਾਂ ਨੂੰ ਬੇਟੀ ਦੇ ਜਨਮ ਤੇ ਮਿਲੇ ਇਸ ਸਨਮਾਨ ਨੂੰ ਯਾਦ ਰੱਖਣ ਅਤੇ ਉਸ ਬੱਚੀ ਦੇ ਅਗਲੇ ਜੀਵਨ ਨੂੰ ਅੱਗੇ ਲਗਾਤਾਰ ਸੁਨਹਿਰਾ ਬਣਾਉਣ ਵਿੱਚ ਮੱਦਦ ਕਰੇ ਅਤੇ ਜਿਨ੍ਹਾ ਬੇਟੀਆਂ ਨੇ ਕਿਸੇ ਵੀ ਖੇਤਰ ਵਿੱਚ ਇੰਟਰਨੈਸ਼ਨਲ/ਨੈਸ਼ਨਲ ਅਤੇ ਸਟੇਟ ਲੈੱਵਲ ਸਿੱਖਿਆ, ਖੇਡ, ਬਿਜਨੈੱਸ, ਮੈਡੀਕਲ, ਜਾਂ ਹੋਰ ਕਿਸੇ ਵੀ ਖੇਤਰ ਵਿੱਚ ਸਾਲ 2023-24 ਦੌਰਾਨ ਵਿਸੇਸ਼ ਜਿੱਤ ਜਾਂ ਪਹਿਚਾਣ ਹਾਸਲ ਕੀਤੀ ਹੈ ਤਾਂ ਉਹਨਾ ਬੇਟੀਆਂ ਨੂੰ ਇਸ ਸਮਾਗਮ ਮੌਕੇ ਸਨਮਾਨਤ ਕੀਤਾ ਜਾਵੇਗਾ I ਜਿਸ ਲਈ ਬੇਟੀਆਂ ਆਪਣਾ ਨਾਮ ਕਮਰਾ ਨੰਬਰ 311, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਨਾਮਜ਼ਦ ਕਰਵਾ ਸਕਦੀਆਂ ਹਨ | ਵਧੇਰੇ ਜਾਣਕਾਰੀ ਲਈ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੇ ਮੋਬਾਇਲ ਨੰ 7307433144 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ I