ਜਿਲ੍ਹਾ ਪਠਾਨਕੋਟ ਖੇਤੀ ਬਾੜੀ ਉਤਪਾਦਕ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਨੇ ਮਹੀਨਾ ਭਰ ਕਾਰਗੁਜਾਰੀ ਦਾ ਕੀਤਾ ਰੀਵਿਓ

  • ਵਾਤਾਵਰਣ ਦੀ ਸੰਭਾਲ ਕਰਦਿਆਂ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਅੰਦਰ ਅੱਗ ਨਾ ਲਗਾਊਂਣ, ਲਈ ਕਿਸਾਨਾਂ ਨੂੰ ਕੀਤਾ ਜਾਵੈਗਾ ਜਾਗਰੁਕ : ਡਿਪਟੀ ਕਮਿਸਨਰ

ਪਠਾਨਕੋਟ, 21 ਅਗਸਤ : ਜਿਲ੍ਹਾ ਪਠਾਨਕੋਟ ਵਿਖੇ ਖੇਤੀ ਬਾੜੀ ਵਿਭਾਗ ਵੱਲੋਂ ਜੁਲਾਈ ਮਹੀਨੇ ਦੋਰਾਨ ਕੀਤੀ ਕਾਰਗੁਜਾਰੀ ਅਤੇ ਜਿਲ੍ਹਾ ਖੇਤੀਬਾੜੀ ਉਤਪਾਦਕ ਕਮੇਟੀ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਅਗਾਹਵਧੂ ਕਿਸਾਨ ਰਮਨ ਸਲਾਰੀਆ, ਰਵਿੰਦਰ ਸਿੰਘ, ਸੁਰਜੀਤ ਪਠਾਨੀਆ, ਮਾਸਟਰ ਰਤਨ ਚੰਦ, ਰਛਪਾਲ ਸਿੰਘ, ਰਘੂਬੀਰ ਸਿੰਘ, ਕਰਤਾਰ ਚੰਦ, ਨਵੀਨ ਸਰਮਾ, ਸੁਮਨ ਬਾਲਾ ਅਤੇ ਹੋਰ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਵੀ ਹਾਜਰ ਸਨ। ਮੀਟਿੰਗ ਦੋਰਾਨ ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਸਾਲ 2023-24 ਦੋਰਾਨ ਜਿਲ੍ਹਾ ਪਠਾਨਕੋਟ ਲਈ 1875 ਮਿੱਟੀ ਦੇ ਸੈਂਪਲ ਲੈਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਹੁਣ ਤੱਕ 995 ਮਿੱਟੀ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਤੋਂ ਇਲਾਵਾ  ਹੁਣ ਤੱਕ ਵਿਭਾਗ ਵੱਲੋਂ 17 ਖਾਦਾਂ ਦੇ ਸੈਂਪਲ, 13 ਕੀਟਨਾਸਕ ਦਵਾਈਆਂ ਦੇ ਸੈਂਪਲ, 32 ਬੀਜ (ਐਕਟ) ਅਧੀਨ ਸੈਂਪਲ ਅਤੇ 47 ਬੀਜ (ਸਰਵਿਸ) ਅਧੀਨ ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਂਦੀ ਅਜੇ ਬਾਕੀ ਹੈ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਵੱਲੋਂ ਵਧੀਆ ਕਾਰਗੁਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਬਾੜੀ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਦੋਰਾਨ ਹੁਣ ਤੱਕ 2145 ਕਿਸਾਨ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਸਾਨਾਂ ਵੱਲੋਂ ਰੱਖੇ ਸਵਾਲ ਕਿ ਨੰਗਲਭੂਰ ਖੇਤਰ ਅਧੀਨ ਯੂਰੀਆਂ ਖਾਦ ਦੀ ਸਪਲਾਈ ਨਹੀਂ ਹੋ ਰਹੀ, ਇਸ ਤੇ ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਯੂਰੀਆ ਖਾਦ ਦਾ ਸਟਾਕ ਪੂਰਾ ਹੈ, ਉਨ੍ਹਾਂ ਮੁੱਖ ਖੇਤੀ ਬਾੜੀ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਨੰਗਲਭੂਰ ਖੇਤਰ ਅੰਦਰ ਖਾਦ ਵਿਕਰੇਤਾਵਾਂ ਦੀ ਜਾਂਚ ਕੀਤੀ ਜਾਵੈ ਅਤੇ ਉਨ੍ਹਾਂ ਦੇ ਸਟਾਕ ਸਬੰਧੀ ਰਿਪੋਰਟ ਬਣਾ ਕੇ ਪੇਸ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਬਾਰਿਸ ਦਾ ਸੀਜਨ ਚੱਲ ਰਿਹਾ ਹੈ ਪਰ ਜਿਲ੍ਹਾ ਪਠਾਨਕੋਟ ਅੰਦਰ ਪਸੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਹੈ, ਉਨ੍ਹਾਂ ਕਿਹਾ ਕਿ ਐਫ.ਐਮ.ਡੀ. ਡੋਜ ਵਿਭਾਗ ਨੂੰ ਪ੍ਰਾਪਤ ਹੋ ਗਈ ਹੈ ਜੋ ਅਗਲੇ ਮਹੀਨੇ ਤੋਂ ਪਸੂਆਂ ਨੂੰ ਲਗਾਉਂਣੀ ਸੁਰੂ ਕੀਤੀ ਜਾਵੈਗੀ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਨਾ ਸਾੜਨ ਵਿੱਚ ਜਿਲ੍ਹਾ ਪਠਾਨਕੋਟ ਪਿਛਲੇ ਸਾਲਾ ਦੋਰਾਨ ਵੀ ਪਹਿਲੇ ਨੰਬਰ ਤੇ ਸੀ ਅਤੇ ਇਸ ਵਾਰ ਵੀ ਉਨ੍ਹਾਂ ਦਾ ਉਪਰਾਲਾ ਰਹੇਗਾ ਕਿ ਜਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੈ ਅਤੇ ਖੇਤਾਂ ਅੰਦਰ ਫਸਲਾਂ ਦੇ ਰਹਿੰਦ ਖੁਹੰਦ ਨੂੰ ਨਾ ਸਾੜਨ ਲਈ ਅਪੀਲ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਕਿ੍ਰਸੀ ਵਿਗਿਆਨ ਕੇਂਦਰ ਇਸ ਕਾਰਜ ਵਿੱਚ ਵਿਸੇਸ ਭੂਮਿਕਾ ਨਿਭਾਏਗਾ ਅਤੇ ਅਗਲੇ ਮਹੀਨੇ ਤੋਂ ਕਿਸਾਨ ਜਾਗਰੁਕਤਾ ਪ੍ਰੋਗਰਾਮ ਅਧੀਨ ਪਿੰਡਾਂ ਅੰਦਰ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੁਕ ਕਰੇਗਾ ਕਿ ਵਾਤਾਵਰਣ ਦੀ ਸੰਭਾਲ ਕਰਦਿਆਂ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਅੰਦਰ ਅੱਗ ਨਾ ਲਗਾਉ। ਉਨ੍ਹਾਂ ਮੀਟਿੰਗ ਵਿੱਚ ਹਾਜਰ ਕਿਸਾਨਾਂ ਦੇ ਨਾਲ ਵੀ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੇਤੀ ਕਰਨ ਜਾਂ ਖੇਤੀ ਨਾਲ ਸਬੰਧਤ ਕਿਸੇ ਹੋਰ ਸਹਾਇਕ ਕਿੱਤਿਆਂ ਨੂੰ ਕਰਨ ਵਿੱਚ ਸਮੱਸਿਆ ਆਉਂਦੀ ਹੈ ਤਾਂ ਖੇਤੀ ਬਾੜੀ ਵਿਭਾਗ ਜਾਂ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਦਾਂ ਅਤੇ ਕੀਟਨਾਸਕ ਦਵਾਈਆਂ ਖੇਤੀ ਬਾੜੀ ਮਾਹਿਰਾਂ ਦੀ ਸਲਾਹ ਨਾਲ ਹੀ ਵਰਤੋ ਅਤੇ ਫਸਲਾਂ ਉਪਰ ਵਾਧੂ ਕੀਟਨਾਸਕ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੈ।