ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਅੰਦਰ ਨਵਾਂ ਸੀਵਰੇਜ ਪਾਉਣ ਦੇ ਵਿਕਾਸ ਕੰਮ ਸ਼ੁਰੂ ਕਰਵਾਏ

  • ਕਿਹਾ- ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ
  • ਗਾਂਧੀ ਨਗਰ ਕੈਂਪ,ਫੈਜਪੁਰਾ (ਕੁਆਟਰ) ਅਤੇ 46 ਨੰਬਰ ਵਾਰਡ 66ਕੇਵੀ,ਅਲੀਵਾਲ ਰੋਡ ਵਿਖੇ ਸੀਵਰੇਜ ਪਾਉਣ ਦੇ ਵਿਕਾਸ ਕੰਮ ਕਰਵਾਏ ਸ਼ੁਰੂ

ਬਟਾਲਾ, 29 ਸਤੰਬਰ : ਬਟਾਲਾ ਦੇ ਵਿਧਾਇਕ ਅਤੇ ਅਗਾਹਵਧੂ ਸੋਚ ਦੇ ਧਾਰਨੀ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ  ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਨਵਾਂ ਸੀਵਰੇਜ ਪਾਉਣ ਦੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਗਾਂਧੀ ਨਗਰ ਕੈਂਪ ਦੇ ਲੋਕਾਂ ਦੀ 15 ਸਾਲ ਦੀ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਨਵਾਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਸੀਵਰੇਜ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਨਾ ਪੈਣ ਕਾਰਨ ਗੰਦਾ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ, ਜਿਸ ਲਈ ਲੋਕ ਬਹੁਤ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਪਰ ਹੁਣ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਹੈ ਤੇ ਬਹੁਤ ਖੁਸ਼ ਹਨ। ਇਸੇ ਤਰ੍ਹਾਂ ਵਿਧਾਇਕ ਸ਼ੈਰੀ ਕਲਸੀ ਵਲੋਂ ਫੈਜਪੁਰਾ (ਕੁਆਟਰਾਂ)  ਅਤੇ  46 ਨੰਬਰ ਵਾਰਡ 66ਕੇਵੀ, ਅਲੀਵਾਲ ਰੇਡ ਵਿਖੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਵਿਧਾਇਕ ਸ਼ੈਰੀ ਕਲਸੀ ਨੇ ਸੀਵਰੇਜ ਵਿਭਾਗ ਦੇ ਅਧਿਆਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕੰਮ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ -ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਲੇਬਰ ਯੂਨੀਅਨ ਦੇ ਪਰਧਾਨ ਕਾਮਰੇਡ ਪੰਮਾ ਪਰਧਾਨ ਤੇ ਵਾਰਡ ਵਾਸੀਆਂ, ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ਼ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ  ਮੁੱਖ ਮੰਤਰੀ,ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਕਰੀਬ 650 ਤੋਂ ਵੱਧ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ। 600 ਯੂਨੀਟ ਬਿਜਲੀ ਮੁਆਫ ਕੀਤੀ ਗਈ ਹੈ ਅਤੇ 90 ਫੀਸਦ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ। ਕਿਸਾਨਾਂ ਦੀ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਵੰਡਿਆ ਗਿਆ ਹੈ। 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ।ਹੁਣ ਤੱਕ ਕਰੀਬ 36,324 ਸਰਕਾਰੀ ਨੌਕਰੀਆਂ  ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਗਈਆਂ। ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਗਿਆ ਅਤੇ ਹੋਰ ਵੱਖ ਵੱਖ ਲੋਕ ਹਿੱਤ ਵਿੱਚ ਫੈਸਲੇ ਲਏ ਹਨ ਅਤੇ ਲੋਕਾਂ ਨਾਲ ਕੀਤੀਆਂ ਗਰੰਟੀਆ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਵਰੇਜ ਵਿਭਾਗ ਦੇ ਐਕਸੀਅਨ ਹਰਪ੍ਰੀਤ ਸਿੰਘ,ਐਸ.ਡੀ.ਓ.ਗੁਰਜਿੰਦਰ ਸਿੰਘ, ਐਮ ਸੀ ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ ਹੀਰਾ ਲਾਲ ਤੇ ਬਿਕਰਮਜੀਤ ਸਿੰਘ,ਪੂਰਨ ਸਿੰਘ,ਰਾਜੇਸ਼ ਤੁਲੀ, ਅਜੇ ਕੁਮਾਰ, ਪਵਨ ਕੁਮਾਰ, ਅਕਾਸ਼ ਕੁਮਾਰ, ਰਜਿੰਦਰ ਕੁਮਾਰ,, ਨਰਿੰਦਰ ਸਿੰਘ ਨਾਗੀ, ਬਲਬੀਰ ਸਿੰਘ, ਪ੍ਰਿੰਸ ਰੰਧਾਵਾ, ਮਲਕੀਤ ਨਾਗੀ, ਕਾਮਰੇਡ ਪੰਮਾ ਪ੍ਰਧਾਨ, ਕੁਲਜੀਤ ਸਿੰਘ ਰੰਧਾਵਾ, ਰਵਿੰਦਰ ਰਿੰਕੂ ਅਤੇ ਬਲਵੰਤ ਸਿੰਘ ਅਦਿ ਮੋਜੂਦ ਸਨ।