ਡਿਪਟੀ ਕਮਿਸ਼ਨਰ ਵੱਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਗੰਡੀਵਿੰਡ, ਭਿੱਖੀਵਿੰਡ ਅਤੇ ਵਲਟੋਹਾ ਦੇ ਕੰਮਾਂ ਦੀ ਪ੍ਰਗਤੀ ਦੇ ਰੀਵਿਊ ਸਬੰਧੀ ਮੀਟਿੰਗ

ਤਰਨ ਤਾਰਨ, 27 ਦਸੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ  ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਗੰਡੀਵਿੰਡ, ਭਿੱਖੀਵਿੰਡ ਅਤੇ ਵਲਟੋਹਾ ਦੇ ਕੰਮਾਂ ਦੀ ਪ੍ਰਗਤੀ ਦੇ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬੀ.ਡੀ.ਪੀ.ੳ. ਗੰਡੀਵਿੰਡ, ਭਿੱਖੀਵਿੰਡ, ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਆਈ. ਟੀ. ਮੈਨੇਜਰ, ਮਗਨਰੇਗਾ, ਤਰਨਤਾਰਨ ਅਤੇ ਬਲਾਕ ਗੰਡੀਵਿੰਡ, ਭਿੱਖੀਵਿੰਡ ਅਤੇ ਵਲਟੋਹਾ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। ਪ੍ਰਗਤੀ ਦੇ ਰੀਵਿਉ ਸਬੰਧੀ ਮਗਨਰੇਗਾ ਅਧੀਨ ਬਲਾਕ ਗੰਡੀਵਿੰਡ ਵੱਲੋਂ ਪੈਦਾ ਕੀਤੀਆਂ ਜਾਂਣ ਵਾਲੀਆਂ ਦਿਹਾੜੀਆਂ ਦੇ ਮਹੀਨਾ ਦਸੰਬਰ ਦੇ ਟੀਚੇ ਵਿਰੁੱਧ 48.12% ਅਤੇ ਵਲਟੋਹਾ 37.23% ਕੰਮ ਦੀ ਪ੍ਰਗਤੀ ਘੱਟ ਹੋਣ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਨਿਰਾਸਾ ਜਾਹਿਰ ਕੀਤੀ ਗਈ ਅਤੇ ਵਧੀਕ ਪ੍ਰੋਗਰਾਮ ਅਫਸਰ ਮਗਨਰੇਗਾ ਅਤੇ ਸਮੂਹ ਬੀ.ਡੀ.ਪੀ.ੳਜ਼,  ਨੂੰ ਹਦਾਇਤ ਕੀਤੀ ਗਈ ਕਿ ਜਿੰਨ੍ਹਾਂ ਕਰਮਚਾਰੀਆਂ ਦੀ ਲੇਬਰ ਦੀ ਪ੍ਰਗਤੀ ਘੱਟ ਹੈ, ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ 'ਤੇ ਰੋਕ ਲਗਾਉਣ ਸਬੰਧੀ ਕਾਰਵਾਈ ਆਰੰਭੀ ਜਾਵੇ , ਜੇਕਰ ਇਹਨਾਂ ਕਰਮਚਾਰੀਆਂ ਦੇ ਪ੍ਗਤੀ ਵਿੱਚ ਕੋਈ ਸੁਧਾਰ ਨਹੀ ਹੁੰਦਾ ਤਾਂ ਇਹਨਾਂ ਦੇ ਕੰਟਰੈਕਟ ਵਿੱਚ ਕੀਤੇ ਜਾਣ ਵਾਲੇ ਵਾਧੇ ਸਬੰਧੀ ਟਿੱਪਣੀ ਅਤੇ ਸਬੰਧਤ ਬੀ. ਡੀ. ਪੀ. ਓ. ਵੱਲੋ ਕੀਤੀ ਜਾਣ ਵਾਲੀ ਰਿਪਰੋਟ ਸਮੇ ਵਿਸ਼ੇਸ਼ ਤੌਰ 'ਤੇ ਵਿਚਾਰਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਕਿ ਜਿਲ੍ਹੇ ਦੀ ਸੁਮੱਚੀ ਪ੍ਰਗਤੀ ਵਿੱਚ ਵਾਧੇ ਲਈ ਉਹਨਾਂ ਵੱਲੋ ਹਫਤੇ ਵਿੱਚ 2 ਵਾਰ ਮਗਨਰੇਗਾ ਦੀ ਬਲਾਕ ਵਾਰ ਮੀਟਿੰਗ ਕੀਤੀ ਜਾਵੇਗੀ ਅਤੇ ਮਗਨਰੇਗਾ ਸਕੀਮ ਨੂੰ ਹਰ ਤਰਾ ਨਾਲ ਅਸਰਦਾਰ ਬਣਾਉਣ ਲਈ ਅਤੇ ਇਸ ਸਕੀਮ ਦਾ ਲਾਭ ਜਿਲ੍ਹੇ ਦੇ ਪਿੰਡਾਂ ਵਿੱਚ ਪਹੁੰਚਾਉਣ ਲਈ ਹਰੇਕ ਫੀਲਡ ਦਾ ਰੀਵਿਊ ਜਿਲ੍ਹਾ ਪੱਧਰ ਤੋਂ ਕੀਤਾ ਜਾਵੇਗਾ।