ਮਗਨਰੇਗਾ ਵਿਚ ਰੋਜਗਾਰ ਪੈਦਾ ਕਰਨ ਵਾਲਾ ਰਾਜ ਦਾ ਮੋਹਰੀ ਜਿਲਾ ਬਣ ਰਿਹਾ 

  • ਰੋਜਾਨਾ 17250 ਬੇਰੋਜ਼ਗਾਰਾਂ ਨੂੰ ਰੋਜਗਾਰ ਦੇਣ ਦਾ ਟੀਚਾ

ਤਰਨਤਾਰਨ, 26 ਅਕਤੂਬਰ : ਤਰਨਤਾਰਨ ਜਿਲ੍ਹਾ ਜੋ ਕਿ ਮਗਨਰੇਗਾ  ਸਕੀਮ ਵਿੱਚ ਰੋਜਗਾਰ ਪੈਦਾ ਕਰਨ ਦੇ ਮਸਲੇ ਵਿੱਚ ਕਿਸੇ ਵੇਲੇ 23ਵੇਂ ਨੰਬਰ ਉਤੇ ਸੀ, ਹੁਣ ਮੋਹਰੀ ਜਿਲਾ ਬਣਨ ਵੱਲ ਵਧ ਰਿਹਾ ਹੈ। ਕਿਸੇ ਵੇਲੇ ਤਰਨਤਾਰਨ ਜਿਲ੍ਹਾ ਮਗਨਰੇਗਾ ਤਹਿਤ ਪਿੰਡਾਂ ਵਿਚ ਕੇਵਲ 4 ਤੋਂ 5 ਹਜ਼ਾਰ ਦਿਹਾੜੀਆਂ ਹੀ ਕਾਰਡ ਹੋਲਡਰਾਂ ਨੂੰ ਦੇ ਰਿਹਾ ਸੀ ਵਿਚ ਹੁਣ ਰੋਜਾਨਾ 13736 ਦਿਹਾੜੀਆਂ  ਪੈਦਾ ਹੋ ਰਹੀਆਂ ਹਨ, ਜਦਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਰੋਜਾਨਾ 17250 ਦਿਹਾੜੀਆਂ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ  ਜੋ ਕਿ ਲਗਾਤਾਰ ਬੀ ਡੀ ਪੀ ਓਜ, ਪ੍ਰੋਗਰਾਮ ਅਫ਼ਸਰਾਂ, ਤਕਨੀਕੀ ਸਹਾਇਕਾਂ ਅਤੇ ਹੋਰਨਾਂ ਨਾਲ ਇਸ ਵਿਸ਼ੇ ਉਤੇ ਮੀਟਿੰਗਾਂ ਕਰ ਰਹੇ ਹਨ, ਨੇ ਕਰਮਚਾਰੀਆਂ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਤਰਨਤਾਰਨ ਜਿਲ੍ਹਾ ਪੰਜਾਬ ਭਰ ਵਿੱਚ ਰੋਜਗਾਰ ਪੈਦਾ ਕਰਨ ਦੇ ਮੁੱਦੇ ਉਤੇ ਸਭ ਤੋਂ ਅੱਗੇ ਚੱਲ ਰਿਹਾ ਹੈ ਅਤੇ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋ ਤਾਂ ਤਰਨਤਾਰਨ ਮਗਨਰੇਗਾ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਪ੍ਥਮ ਆਵੇਗਾ। ਉਨਾਂ ਦੱਸਿਆ ਕਿ ਪਿੰਡਾਂ ਵਿਚ ਅਨੇਕਾਂ ਵਿਕਾਸ ਕਾਰਜ ਇਸ ਜਰੀਏ ਕੀਤੇ ਜਾ ਰਹੇ ਹਨ, ਜਿਸ ਵਿੱਚ ਮੁੱਖ ਤੌਰ ਉੱਤੇ ਛੱਪੜਾ ਦੀ ਸਫਾਈ, ਪਾਰਕਾਂ ਦਾ ਨਵੀਨੀਂਕਰਣ, ਖੇਡ ਮੈਦਾਨ ਦੀ ਉਸਾਰੀ, ਰਸਤੇ ਬਣਾਉਨ ਦਾ ਕੰਮ,ਬੂਟੇ ਲਗਾਉਣ ਦਾ ਕੰਮ, ਵਣ ਮਿੱਤਰ,ਪਸ਼ੂਆਂ ਦੇ ਸੈਡ  ਆਦਿ ਕੰਮ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤਹਿਤ 303 ਰੁਪਏ ਦਿਹਾੜੀ ਮਜਦੂਰਾਂ ਨੂੰ ਦਿੱਤੀ ਜਾਂਦੀ ਹੈ।