ਜੋ ਜਮੀਨ ਕਾਗਜਾਂ ਵਿੱਚ ਬੀਰਾਨੀ ਹੈ ਪਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਖੇਤੀ, ਅਜਿਹੀਆਂ ਜਮੀਨਾ ਦਾ ਰਿਕਾਰਡ ਸਮੇਂ ਰਹਿੰਦਿਆਂ ਕਰਵਾਇਆ ਜਾਵੈ ਦਰੁਸਤ : ਡਿਪਟੀ ਕਮਿਸਨਰ

  • ਡਿਪਟੀ ਕਮਿਸਨਰ ਨੇ ਰੈਵਨਿਓ ਵਿਭਾਗ ਨੂੰ ਦਿੱਤ ਆਦੇਸ ਜਿਨ੍ਹਾਂ ਲੋਕਾਂ ਦੀਆਂ ਦੇਣਦਾਰੀਆਂ ਹਨ ਊਨ੍ਹਾਂ ਤੋਂ ਬਣਦੀ ਰਾਸੀ ਦੀ ਕੀਤੀ ਜਾਵੈ ਰਿਕਵਰੀ ਨਹੀਂ ਤਾਂ ਕੀਤੀ ਜਾਵੈ ਸਪੱਤੀ ਦੀ ਕੂਰਕਰੀ

ਪਠਾਨਕੋਟ, 22 ਅਗਸਤ : ਜਿਲ੍ਹਾ ਪਠਾਨਕੋਟ ਵਿੱਚ ਪਿਛਲੇ ਦਿਨ੍ਹਾਂ ਦੋਰਾਨ ਇਹ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਅੰਦਰ ਰਿਕਾਰਡ ਵਿੱਚ ਬਹੁਤ ਸਾਰੀਆਂ ਜਮੀਨਾ ਬੀਰਾਨੀ ਲਿੱਖੀਆਂ ਹੋਈਆਂ ਹਨ ਪਰ ਕਿਸਾਨਾਂ ਵੱਲੋਂ ਉਨ੍ਹਾਂ ਜਮੀਨਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਇਸ ਲਈ ਇਹ ਕਿਸਾਨਾਂ ਦੀ ਜਿਮ੍ਹੇਦਾਰੀ ਬਣਦੀ ਹੈ ਕਿ ਉਹ ਆਪਣੀਆਂ ਜਮੀਨਾਂ ਦਾ ਰਿਕਾਰਡ ਸਮੇਂ ਰਹਿੰਦਿਆਂ ਹੀ ਦਰੁਸਤ ਕਰਵਾ ਲੈਣ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਰੈਵਨਿਓ ਵਿਭਾਗ ਦੀ ਜੁਲਾਈ ਮਹੀਨੇ ਦੋਰਾਨ ਕੀਤੀ ਕਾਰਗੁਜਾਰੀ ਦਾ ਜਾਇਜਾ ਲੈਂਦਿਆਂ ਮਹੀਨਾਵਾਰ ਮੀਟਿੰਗ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰਕਲ੍ਹਾਂ, ਰਾਮ ਕਿ੍ਰਸਨ ਡੀ.ਆਰ.ਓ. ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ, ਜਸਪਾਲ ਸਿੰਘ ਬਾਜਵਾ ਨਾਇਬ ਤਹਿਸੀਲਦਾਰ, ਯੁੱਧਵੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਦੋਰਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅਪਣੀ ਜਮੀਨ ਦਾ ਰਿਕਾਰਡ ਸਮੇਂ ਰਹਿੰਦਿਆਂ ਹੀ ਦਰੂਸਤ ਕਰਵਾ ਲੈਣ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਵੀ ਆਦੇਸ ਦਿੰਦਿਆਂ ਕਿਹਾ ਕਿ ਜਲਦੀ ਹੀ ਜਮੀਨਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਕਰੀਬ 1 ਕਰੋੜ 28 ਲੱਖ ਰੁਪਏ ਦੀਆਂ ਲੋਕਾਂ ਵੱਲੋਂ ਰੈਵਨਿਓ ਵਿਭਾਗ ਦੀਆਂ ਦੇਣਕਾਰੀਆਂ ਹਨ ਪਰ ਲੋਕਾਂ ਵੱਲੋਂ ਜਮਾਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਰੈਵਨਿਓ ਵਿਭਾਗ ਨੂੰ ਆਦੇਸ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਤੇ ਜਲਦੀ ਕਾਰਵਾਈ ਕਰਦਿਆਂ ਇਨ੍ਹਾਂ ਲੋਕਾਂ ਤੋਂ ਬਣਦੀ ਂਰਾਸੀ ਰੀਕਵਰ ਕੀਤੀ ਜਾਵੈ ਅਗਰ ਇਨ੍ਹਾਂ ਵੱਲੋਂ ਂਰਾਸੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਲੋਕਾਂ ਦੀ ਸਪੱਤੀ ਦੀ ਕੁਰਕੀ ਕਰਕੇ ਬਣਦੀ ਰਾਸੀ ਪ੍ਰਾਪਤ ਕੀਤੀ ਜਾਵੈ।