ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ 

ਗੁਰਦਾਸਪੁਰ 12 ਜੂਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅੱਚਲ ਸਾਹਿਬ ਅਤੇ ਜੋਨ ਬਾਬਾ ਫੌਜਾ ਸਿੰਘ ਜੀ ਅਤੇ ਜੋਨ ਤੇਜਾ ਸਿੰਘ ਸੁਤੰਤਰ ਜੀ ਵੱਲੋਂ ਸਾਂਝੇ ਤੋਰ ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਲੇਮਸ਼ਾਹ ਵਿਖੇ ਅੱਜ ਸਵੇਰੇ ਆਬਾਦਕਾਰਾਂ ਨੂੰ ਜਬਰੀ ਧਰਨੇ ਤੋਂ ਨਿੱਜੀ ਗੁੰਡਿਆਂ ਦੇ ਨਾਲ ਜ਼ਮੂਰੀਅਤ ਦਾ ਘਾਣ ਕਰਦਿਆਂ ਧਰਨੇ ਤੋਂ ਗਰੀਬ ਕਿਸਾਨ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਰਹਿਮੀ ਨਾਲ ਚੁੱਕ ਕੇ ਥਾਣੇ ਅੰਦਰ ਡੱਕਣ ਦੇ ਵਿਰੋਧ ਵਿੱਚ ਪੁਤਲੇ ਫੂਕੇ ਗਏ ਜੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਅਤੇ ਸੁਖਦੇਵ ਸਿੰਘ ਅੱਲੜਪਿੰਡੀ ਨੇ ਸਰਕਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਉਹ ਗਰੀਬ ਆਬਾਦਕਾਰਾਂ ਨੂੰ ਉਜਾੜਨ ਦੀ ਬਜਾਏ ਉਹਨਾਂ ਨੂੰ ਜ਼ਿੰਦਗੀ ਚਲਾਉਣ ਲਈ ਉਤਸ਼ਾਹਿਤ ਕਰੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੀ ਸੀ ਗੁਰਦਾਸਪੁਰ ਵੱਲੋਂ ਨੈਸਨਲ ਹਾਈਵੇ ਸੰਬੰਧੀ ਬਿਆਨ ਨੂੰ ਕੋਰਾ ਝੂਠ ਕਰਾਰਦਿਆ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਡਰ ਦਾ ਸਿਧਾਂਤ ਦੇ ਕੇ ਆਪਣੀ ਮਨਮਰਜ਼ੀ ਦੇ ਰੇਟ ਦੇ ਕੇ ਕਾਰਪੋਰੇਟ ਲਈ ਜ਼ਮੀਨਾਂ ਹੜਪੱਣਾ ਚਾਹੁੰਦੀ ਹੈ ਜੋ ਕਿ ਧੱਕੇਸ਼ਾਹੀ ਹੈ।  ਇਸ ਮੌਕੇ  ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ, ਰਣਬੀਰ ਸਿੰਘ ਡੁੱਗਰੀ ਸੁਖਵਿੰਦਰ ਸਿੰਘ ਅੱਲੜਪਿੰਡੀ, ਸਤਨਾਮ ਸਿੰਘ ਖਜਾਨਚੀ, ਹਰਵਿੰਦਰ ਸਿੰਘ ਮੱਲ੍ਹੀ ਮੇਜਰ ਸਿੰਘ , ਬਾਬਾ ਰਸ਼ਪਾਲ ਸਿੰਘ ਡੁਗਰੀ, ਨਰਿੰਦਰ ਸਿੰਘ ਆਲੀਨੰਗਲ,ਸੇਖਵਾਂ ਨਰਿੰਦਰ ਸਿੰਘ ਮਹਿੰਦਰ ਸਿੰਘ ਬਚਨ ਸਿੰਘ ਰਛਪਾਲ ਸਿੰਘ ਡੁੱਗਰੀ, ਸਤਨਾਮ ਸਿੰਘ ਨਿਸ਼ਾਨ ਸਿੰਘ ਬਾਉਪੁਰ, ਕਿਸਾਨ ਆਗੂ ਹਾਜ਼ਰ ਸਨ।