‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜ਼ਨ-2-ਬਲਾਕ ਪੱਧਰੀ ਖੇਡਾਂ ਕੱਲ 2 ਸਤੰਬਰ ਤੋਂ

  • ਬਟਾਲਾ ਅਰਬਨ ਦੀਆਂ ਖੇਡਾਂ ਆਈ.ਟੀ.ਆਈ ਬਟਾਲਾ,ਵਿਖੇ ਹੋਣਗੀਆਂ

ਬਟਾਲਾ, 1 ਸਤੰਬਰ : ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜਨ 2, ਖੇਡ ਮੁਕਾਬਲਿਆਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਾ ਸ਼ਾਇਰੀ ਭੰਡਾਰੀ,ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ  ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਗੱਲ ਕਰਦਿਆਂ ਜਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਬਲਾਕ ਪੱਧਰੀ ਖੇਡਾਂ 2 ਤੋਂ 10 ਸਤੰਬਰ ਤੱਕ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਖੋ-ਖੋੋ, ਐਥਲੈਟਿਕਸ, ਵਾਲੀਵਾਲ (ਸਮੈਸਿੰਗ), ਵਾਲੀਬਾਲ (ਸ਼ੂਟਿੰਗ), ਅਤੇ ਰੱਸਾਕੱਸੀ ਦੇ ਵੱਖ-ਵੱਖ ਉਮਰ ਵਰਗ (ਲੜਕੇ-ਲੜਕੀਆਂ) ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਵਿਖੇ 2 ਤੋਂ 4 ਸਤੰਬਰ ਤੱਕ ਬਾਬਾ ਰਾਮ ਥੰਮਣ ਯਾਦਗਾਰੀ ਸਟੇਡੀਅਮ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ 2 ਤੋਂ 4 ਸਤੰਬਰ ਨੂੰ ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਬਟਾਲਾ ਅਰਬਨ ਵਿਖੇ 2 ਤੋਂ 4 ਸਤੰਬਰ ਤੱਕ ਆਈ.ਟੀ.ਆਈ ਬਟਾਲਾ, ਬਲਾਕ ਧਾਰੀਵਾਲ ਵਿਖੇ 2 ਤੋਂ 4 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਕਰਵਾਈਆਂ ਜਾਣਗੀਆਂ।