- ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ : ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ, 28 ਅਪ੍ਰੈਲ : ਵੱਖ-ਵੱਖ ਜੇਲਾਂ ਅੰਦਰ ਬੰਦ ਸਿੰਘਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਅਤੇ ਧਰਮ ਯੁੱਧ ਮੋਰਚੇ ਸਮੇਂ ਵੱਖ-ਵੱਖ ਨੀਮ ਫੌਜੀ ਦਲਾਂ ਵੱਲੋਂ ਚੁੱਕ ਕੇ ਸ਼ਹੀਦ ਕੀਤੇ ਗਏ ਸਿੰਘਾਂ ਸਬੰਧੀ ਗੁਰਦੁਆਰਾ ਸ਼ਹੀਦਾਂ ਸਾਹਿਬ ਜੇਠੂਵਾਲ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਭਾਈ ਬਲਵਿੰਦਰ ਸਿੰਘ ਜੋਧਪੁਰੀ, ਭਾਈ ਨਿਰਮਲ ਸਿੰਘ ਜੇਠੂਵਾਲ, ਲੋਕਲ ਗੁ: ਕਮੇਟੀ , ਗ੍ਰਾਮ ਪੰਚਾਇਤ ਅਤੇ ਜੋਧਪੁਰ ਨਜ਼ਰਬੰਦ ਮੁੜ ਵਸੇਬਾ ਐਕਸ਼ਨ ਕਮੇਟੀ ਵੱਲੋਂ ਸਾਂਝੇ ਰੂਪ ਵਿਚ ਗੁਰਮਤਿ ਸਮਾਗਮ ਕਰਕੇ ਸ਼ਹੀਦ ਸਿੰਘਾਂ ਨੂੰ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੀ ਯਾਦ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਵੱਜੋਂ ਸੇਵਾ ਨਿਭਾ ਰਹੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਉਹ ਕੌਮਾਂ ਜਿੰਦਾ ਰਹਿੰਦੀਆਂ ਤੇ ਇਤਿਹਾਸ ਸਿਰਜਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਸੁਭਾਸ਼ ਸਿੰਘ ਬੱਬਰ ਖਾਲਸਾ ਤੇ ਬਾਕੀ ਸ਼ਹੀਦ ਸਿੰਘਾਂ ਦੀ ਯਾਦ ਹਰ ਸਾਲ ਇਸ ਅਸਥਾਨ ਤੇ ਗੁਰਮਤਿ ਸਮਾਗਮ ਰਾਹੀਂ ਤਾਜਾ ਕੀਤੀ ਜਾਂਦੀ ਹੈ। ਧਰਮ ਯੁੱਧ ਮੌਰਚੇ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਪੰਜਾਬ ਪੁਲੀਸ ਵੱਲੋਂ ਜਸਵੰਤ ਸਿੰਘ ਖਾਲੜਾ ਸਮੇਤ ਅਠਾਈ ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗੲ ਦੇੇ ਪ੍ਰੀਵਾਰਾਂ ਨਾਲ ਇਨਸਾਫ ਨਹੀ ਹੋਇਆ। ਸ. ਬੇਦੀ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਸੂਹੋ ਮੋਟੋ ਐਕਸ਼ਨ ਲੈ ਕੇ ਭਾਈ ਖਾਲੜਾ ਸਮੇਤ ਭਾਈ ਸੁਭਾਸ਼ ਸਿੰਘ ਜੇਠੂਵਾਲ ਤੇ ਬਾਕੀ ਸਿੰਘਾਂ ਦੇ ਪ੍ਰੀਵਾਰਾਂ ਨੂੰ ਨਿਆ ਦਿਤਾ ਜਾਵੇ। ਇਸ ਮੌਕੇ ਸ਼ਹੀਦ ਪ੍ਰੀਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਹੀਦਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਪਰਜਾਪੱਤ ਬ੍ਰਾਦਰੀ ਦੇ ਪ੍ਰਧਾਨ ਸ. ਰਘੁਬੀਰ ਸਿੰਘ ਰਾਜਾਸਾਂਸੀ, ਸ. ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਢਾਡੀ ਜਥੇਦਾਰ ਗੁਰਮੇਜ ਸਿੰਘ ਸ਼ਹੂਰਾ, ਜਥੇਦਾਰ ਬਲਦੇਵ ਸਿੰਘ ਐਮ.ਏ, ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ, ਜਥੇਦਾਰ ਨਿਰਮਲ ਸਿੰਘ ਜੇਠੂਵਾਲ, ਸ. ਗੱਜਣ ਸਿੰਘ ਨੇ ਸਰਧਾਜਲੀ ਭੇਟ ਕੀਤੀ ਅਤੇ ਵੱਖ-ਵੱਖ ਜੇਲਾਂ ਵਿਚ ਬੰਦ ਸਿੱਖ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਸ. ਨਾਨਕ ਸਿੰਘ ਜੋਧਪੁਰੀ, ਸ. ਗੱਜਣ ਸਿੰਘ ਜੇਠੂਵਾਲ, ਸ. ਹਰਪਾਲ ਸਿੰਘ ਜੋਧਪੁਰੀ, ਰਾਜੂ ਜੰਡਿਆਲਾ,ਪੱਤਰਕਾਰ ਸ. ਸਵਿੰਦਰ ਸਿੰਘ, ਪ੍ਰੋ. ਸੁਲੱਖਣ ਸਿੰਘ ਮਾਗਾਂਸਰਾਏ, ਸ. ਖਜਾਨ ਸਿੰਘ ਢੱਡੇ, ਸ. ਅਸਤੇਸ਼ਵਰ ਸਿੰਘ ਪੁੱਤਰ/ਭਾਈ ਨਿਰਮਲ ਸਿੰਘ ਪਦਮਸ੍ਰੀ, ਸ. ਵਿਰਸਾ ਜੋਧਪੁਰੀ, ਸ੍ਰੀ ਨਰਿੰਦਰ ਕੁਮਾਰ ਅਟਾਰੀ, ਸ. ਹਰਦੀਪ ਸਿੰਘ ਧਾਲੀਵਾਲ ਵਕੀਲ, ਬਾਬਾ ਭਗਤ ਸਿੰਘ ਮਹਾਕਾਲ ਬੁੱਢਾ ਦਲ, ਸ. ਅਮਰਬੀਰ ਸਿੰਘ ਸਿਆਲੀ ਐਡਵੋਕੇਟ, ਬਾਬਾ ਜਸਵੰਤ ਸਿੰਘ ਮਹਾਕਾਲ ਆਦਿ ਹਾਜ਼ਰ ਸਨ।