ਕਾਂਗਰਸ 'ਚ ਝਗੜਾ ਹੋਇਆ ਹੋਵੇ, ਉੱਥੇ ਪ੍ਰਤਾਪ ਬਾਜਵਾ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ : ਕੁਲਦੀਪ ਧਾਲੀਵਾਲ

  • ਚੋਣਾਂ ਤੋਂ ਕੁਝ ਦਿਨ ਪਹਿਲਾਂ ਹਰ ਵਾਰ ਕਾਂਗਰਸ ਅਤੇ ਅਕਾਲੀ ਦਲ ਇਸੇ ਤਰੀਕੇ ਹੀ ਵੰਡਦਾ ਹੈ ਛਿਤਰੀ ਦਾਲ - ਕੁਲਦੀਪ ਧਾਲੀਵਾਲ

ਅੰਮ੍ਰਿਤਸਰ, 29 ਜਨਵਰੀ : ਅੰਮ੍ਰਿਤਸਰ ਦੇ ਵਿੱਚ ਅੱਜ ਕਾਂਗਰਸ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਤੇ ਇਸ ਮੀਟਿੰਗ ਦੌਰਾਨ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਧੜਿਆਂ ਦੇ ਵਰਕਰਾਂ ਵਿੱਚ ਆਪਸੀ ਕਲੇਸ਼ ਦੇਖਣ ਨੂੰ ਮਿਲਿਆ ਅਤੇ ਦੋਹਾਂ ਵਿਚਾਲੇ ਖੂਬ ਬਹਿਸਬਾਜੀ ਵੀ ਦੇਖਣ ਨੂੰ ਮਿਲੀ। ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਦੇ ਉੱਪਰ ਤੰਜ ਕਸ਼ਨੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਸ ਦੇ ਬੋਲਦੇ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਕਾਂਗਰਸ ਤੇ ਅਕਾਲੀ ਦਲ ਆਪਸ ਵਿੱਚ ਛਿਤਰੀ ਦਾਲ ਵੰਡਦੇ ਅਕਸਰ ਹੀ ਦਿਖਾਈ ਦਿੰਦੇ ਹੁੰਦੇ ਹਨ ਉਹਨਾਂ ਕਿਹਾ ਕਿ ਕਾਂਗਰਸ ਦੇ ਵਿੱਚ ਹਰ ਕੋਈ ਲੀਡਰ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ ਭੱਜ ਰਿਹਾ ਹੈ ਇਸੇ ਕਰਕੇ ਹੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚਲ ਰਿਹਾ ਹੈ। ਉਹਨਾਂ ਆਪਣੀ ਆਮ ਆਦਮੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦੀ ਦੌੜ ਵਿੱਚ ਕੋਈ ਵੀ ਲੀਡਰ ਨਹੀਂ ਹੈ ਅਤੇ ਪਾਰਟੀ ਖੁਦ ਲੋਕਾਂ ਦੇ ਵਿੱਚ ਜਾ ਕੇ ਸਰਵੇ ਕਰਦੀ ਹ ਤੇ ਫਿਰ ਹੀ ਕਿਸੇ ਲੀਡਰ ਨੂੰ ਟਿਕਟ ਦਿੰਦੀ ਹੈ ਅੱਗੇ ਬੋਲਦੇ ਹੋ ਇਹਨਾਂ ਨੇ ਕਿਹਾ ਕਿ ਕਾਂਗਰਸ ਚ ਹਮੇਸ਼ਾ ਹੀ ਟਿਕਟ ਨੂੰ ਲੈ ਕੇ ਖਿੱਚੋਤਾਨੀ ਹੁੰਦੀ ਆਈ ਹੈ ਅਤੇ ਉਹਨਾਂ ਹਾਸੋਹੀਨੀ ਅੰਦਾਜ਼ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕਸਦੇ ਹੋਏ ਕਿਹਾ ਜਿੱਥੇ ਕਲੇਸ਼ ਹੋਵੇ ਉਥੇ ਪ੍ਰਤਾਪ ਬਾਜਵਾ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਜ਼ਿਕਰਯੋਗ ਹੈ ਕਿ ਅੱਜ ਅੰਮ੍ਰਿਤਸਰ ਕਾਂਗਰਸ ਦਿਹਾਤੀ ਦਫਤਰ ਵਿੱਚ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਧੜੇ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓਪੀ ਸੋਨੀ ਦੇ ਧੜੇ ਵਿੱਚ ਉਮੀਦਵਾਰ ਹਿੰਦੂ ਚਿਹਿਰੇ ਨੂੰ ਹੋਣ ਨੂੰ ਲੈ ਕੇ ਖੂਬ ਬਹਿਸਬਾਜ਼ੀ ਦੇਖਣ ਨੂੰ ਮਿਲੀ ਜਿਸ ਦੌਰਾਨ ਪਾਰਟੀ ਹਾਈ ਕਮਾਂਡ ਦੇ ਆਗੂਆਂ ਵੱਲੋਂ ਕਾਫੀ ਸਮਝਾਉਣ ਤੋਂ ਬਾਅਦ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਇਸ ਨੂੰ ਲੈ ਕੇ ਹੁਣ ਦੂਸਰੀਆਂ ਪਾਰਟੀਆਂ ਵੱਲੋਂ ਕਾਂਗਰਸ ਦੇ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।