ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਨੇ ਜ਼ਿਲ੍ਹਾ ਹਸਪਤਾਲ ਬੱਬਰੀ ਨੂੰ ਬਲੱਡ ਕੁਲੈਕਸ਼ਨ ਅਤੇ ਵੰਡ ਲਈ ਇੱਕ ਨਵੀਂ ਬੁਲੈਰੋ ਗੱਡੀ ਦਿੱਤੀ

  • ਚੇਅਰਮੈਨ ਰਮਨ ਬਹਿਲ ਨੂੰ ਗੱਡੀ ਦੀਆਂ ਚਾਬੀਆਂ ਸੌਂਪੀਆਂ
  • ਜ਼ਿਲ੍ਹਾ ਹਸਪਤਾਲ ਵਿਚ ਡੀ.ਐੱਨ.ਬੀ. ਕੋਰਸ ਵਿੱਚ ਪਹੁੰਚਣ ਵਾਲੇ ਪਹਿਲੇ ਵਿਦਿਆਰਥੀ ਨੀਰਜ ਦਾ ਸਵਾਗਤ

ਗੁਰਦਾਸਪੁਰ, 10 ਅਗਸਤ : ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਵੱਲੋਂ ਆਪਣੇ ਸੀ.ਐੱਸ.ਆਰ. ਫੰਡਾਂ ਤਹਿਤ ਜ਼ਿਲ੍ਹਾ ਹਸਪਤਾਲ ਬੱਬਰੀ ਨੂੰ ਬਲੱਡ ਕੁਲੈਕਸ਼ਨ ਅਤੇ ਵੰਡ ਲਈ ਇੱਕ ਨਵੀਂ ਬੁਲੈਰੋ ਗੱਡੀ ਦਿੱਤੀ ਗਈ ਹੈ। ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਦੇ ਅਧਿਕਾਰੀਆਂ ਵੱਲੋਂ ਬੁਲੈਰੋ ਗੱਡੀ ਦੀਆਂ ਚਾਬੀਆਂ ਪੰਜਾਬ ਹੈਲ਼ਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਸੌਂਪੀਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਐੱਸ.ਐੱਮ.ਓ. ਡਾ. ਚੇਤਨਾ, ਫਾਊਂਡੇਸ਼ਨ ਦੇ ਨੁਮਾਇੰਦੇ ਸ੍ਰੀ ਵਰੁਣ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਾਉਂਡੇਸ਼ਨ ਨੇ ਇਹ ਗੱਡੀ ਦਾਨ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਡੀ ਨਾਲ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਦੂਰ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਬੇਹਤਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਚ ਜਲਦ ਹੀ ਜਨਰਲ ਐਨੇਸਥੀਸੀਆ ਦੀ ਸੁਵਿਧਾ ਲਈ ਜੀਏ ਵਰਕ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਮਰੀਜਾਂ ਨੂੰ ਜਨਰਲ ਐਨੇਸਥੀਸੀਆ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਸਪਾਇਨ ਐਂਡੋਸਕੋਪੀ ਦੀਆਂ ਮਸ਼ੀਨਾਂ ਵੀ ਹਸਪਤਾਲ ਵਿਚ ਪਹੁੰਚ ਗਈਆਂ ਹਨ ਜਿਨਾਂ ਨੂੰ ਜਲਦ ਇਸਤੇਮਾਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੂਬਾ ਵਾਸੀਆਂ ਨੂੰ ਬੇਹਤਰ ਤੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਰਮਨ ਬਹਿਲ ਨੇ ਜ਼ਿਲ੍ਹਾ ਹਸਪਤਾਲ ਵਿਚ ਡੀ.ਐੱਨ.ਬੀ. ਕੋਰਸ ਵਿੱਚ ਪਹੁੰਚਣ ਵਾਲੇ ਪਹਿਲੇ ਵਿਦਿਆਰਥੀ ਨੀਰਜ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੀਰਜ ਨੇ ਪੀ.ਜੀ.ਆਈ. ਰੋਹਤਕ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕੀਤੀ ਹੈ ਅਤੇ ਉਹ ਬੱਚਿਆਂ ਦੀਆਂ ਬੀਮਾਰੀਆਂ ਤੇ ਡੀ.ਐੱਨ.ਬੀ. ਕੋਰਸ ਕਰ ਰਿਹਾ ਹੈ। ਇਸ ਮੌਕੇ ਐੱਸ.ਐੱਮ.ਓ. ਡਾ. ਚੇਤਨਾ, ਡਾਕਟਰ ਦਿਨੇਸ਼, ਡਾਕਟਰ ਪਰੇਣਾ, ਡਾ. ਅਜੇਸ਼ਵਰ ਮਹੰਤ, ਡਾ. ਪੂਜਾ, ਡਾ. ਅਰਵਿੰਦ, ਡਾ. ਕਮਲਦੀਪ, ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਦੇ ਅਧਿਕਾਰੀ ਦੀਪਕ ਆਦਿ ਹਾਜ਼ਰ ਸਨ।