ਜੰਡਿਆਲਾ ਗੁਰੂ ‘ਚ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ, 2 ਨੌਜਾਵਨਾਂ ਦੀ ਮੌਤ

ਜੰਡਿਆਲਾ ਗੁਰੂ, 22 ਅਕਤੂਬਰ : ਨੇੜਲੇ ਪਿੰਡ ਧਾਰੜ ਨਜਦੀਕ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ ਦੋ ਨੌਜਵਾਨਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਸਮਾਇਲ ਸਿੰਘ (14) ਵਾਸੀ ਨੌਰੰਗਾਬਾਦ ਅਤੇ ਅਕਾਸ਼ਦੀਪ ਸਿੰਘ (18) ਵਾਸੀ ਪਿੰਡ ਧਾਰੜ ਵਜੋਂ ਹੋਈ ਹੈ। ਪ੍ਰਤੱਖ ਦਰਸੀਆਂ ਅਨੁਸਾਰ ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਟੀ ਜੰਡਿਆਲਾ ਗੁਰੂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਚਓ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਆਕਾਸ਼ ਉਰਫ ਨਾਨੂ ਪਿੰਡ ਧਾਰੜ ਤੋਂ ਜੰਡਿਆਲਾ ਗੁਰੂ ਵੱਲ ਜਾ ਰਿਹਾ ਸੀ ਅਤੇ ਦੂਜਾ ਮੋਟਰਸਾਈਕਲ ਸਵਾਰ ਜੰਡਿਆਲਾ ਗੁਰੂ ਤੋਂ ਪਿੰਡ ਧਾਰੜ ਵੱਲ ਆ ਰਿਹਾ ਸੀ। ਆਕਾਸ਼ ਉਰਫ ਨਾਨੂ ਦੋ ਭਰਾਵਾਂ ਵਿੱਚੋਂ ਛੋਟਾ ਸੀ। ਨਹਿਰ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ 'ਚ ਆਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਜ਼ਖਮੀ ਬਾਈਕ ਸਵਾਰ ਨੂੰ ਉਸ ਦੇ ਪਰਿਵਾਰ ਵਾਲੇ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਮੋਟਰਸਾਈਕਲਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਮਾਇਲ ਸਿੰਘ ਆਪਣੇ ਮਾਤਾ ਪਿਤਾ ਦਾ ਇੱਕਲੌਤਾ ਪੁੱਤ ਸੀ, ਜਿਸ ਕਾਰਨ ਉਸਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਜਦੋਂ ਕਿ ਦੂਸਰੇ ਲੜਕਾ ਅਕਾਸ਼ਦੀਪ ਸਿੰਘ ਦੋ ਭਰਾ ਸਨ। ਦੋਵੇਂ ਨੌਜਾਵਨਾਂ ਦੀ ਮੌਤ ਹੋ ਜਾਣ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।