ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੀਤੀ ਡੇਂਗੂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ 

ਬਟਾਲਾ, 1 ਅਗਸਤ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਅਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ "ਕਲਸ਼ੀ" ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਦੇ ਅਧੀਨ ਪਿੰਡ ਸਲੋਪੁਰ ਕਲ੍ਹਾਂ ਵਿਖ਼ੇ ਸ੍ਰ. ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰ ਦੀ ਸੁਪਰਵੀਜ਼ਨ ਵਿੱਚ ਐਂਟੀ - ਲਾਰਵਾ ਟੀਮ ਨੇ ਡੇਂਗੂ ਦਾ ਪੋਜ਼ੇਟਿਵ ਮਰੀਜ਼ ਨਿੱਕਲਣ ਤੇ ਡੇਂਗੂ ਮਰੀਜ਼ ਦੇ ਘਰ ਅਤੇ ਆਲੇ -ਦੁਆਲੇ ਦੇ ਤਕਰੀਬਨ 45 ਘਰਾਂ ਵਿੱਚ ਡੇਂਗੂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਤੇ ਇਹਨਾਂ ਘਰਾਂ ਵਿੱਚ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਲਾਰਵਾ ਮਿਲਣ ਤੇ ਤਰੁੰਤ ਨਸ਼ਟ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਸਟੇਸ਼ਨ ਭੈਣੀ ਮੀਆਂ- ਖਾਂ ਅਤੇ ਕਮਿਉਨਿਟੀ ਹੈਲਥ ਸੈਂਟਰ ਭੈਣੀ ਮੀਆਂ-ਖਾਂ ਵਿਖੇ ਡੇਂਗੂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਗਈ।  ਇਸ ਮੌਕੇ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਇੱਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਚਿੱਟੀਆਂ ਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਇਹ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ। ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਦਰਦ, ਮਸ਼ੂੜ੍ਹਿਆ,ਨੱਕ ਤੇ ਕੰਨ ਵਿੱਚੋ ਖੂਨ ਵਗਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਹੀ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾਣਾ ਚਾਹੀਦਾ ਹੈ ਤੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ, ਇਹ ਡੇਂਗੂ ਦਾ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ਵਿੱਚ ਕੂਲਰ ਦੇ ਪਾਣੀ ਤੇ ਫਰਿਜਾਂ ਦੀਆਂ ਵੇਸਟ ਪਾਣੀ ਟਰੇਆਂ, ਪਾਣੀ -ਪੀਣ ਵਾਲੀਆਂ ਹੋਦੀਆਂ, ਫਟੇ ਪੁਰਾਣੇ ਟਾਇਰ, ਟੁੱਟੇ ਭੱਜੇ ਬਰਤਨਾਂ ਤੇ ਟੋਏ ਟਿੱਬਿਆਂ ਵਿੱਚ ਮੀਂਹ ਦੇ ਪਏ ਪਾਣੀ ਵਿੱਚ ਪੈਦਾ ਹੁੰਦਾ ਹੈ,ਇਸ ਲਈ ਹਰ ਸ਼ੁੱਕਰਵਾਰ ਡਰਾਈ - ਡੇ ਮਨਾਉਣ ਤੇ ਇਹ ਪਏ ਪਾਣੀ ਨੂੰ ਚੰਗੀ ਤਰਾਂ ਕੱਢਣਾਂ ਜਾਂ ਟੋਇਆ ਵਿੱਚ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ।  ਇਸ ਸਮੇਂ ਮਹਿੰਦਰਪਾਲ ਹੈਲਥ ਇੰਸਪੈਕਟਰ, ਸ੍ਰ. ਪਰਮਜੀਤ ਸਿੰਘ "ਭੰਗੂ" ਸ੍ਰ. ਅਮਨਪ੍ਰੀਤ ਸਿੰਘ ਸਿਹਤ ਕਰਮਚਾਰੀ ਤੇ ਅਕਾਸ਼ਦੀਪ, ਕੁਲਦੀਪ, ਝਿਰਮਲ, ਰਿੰਕੂ, ਹਰੀਸ਼, ਬਰੀਡਿੰਗ ਚੈਕਰ ਹਾਜ਼ਰ ਹਾਜ਼ਰ ਸਨ।