ਸਿਹਤ ਵਿਭਾਗ ਨੇ ‘ਡੇਂਗੂ ’ਤੇ ਵਾਰ’ ਪ੍ਰੋਗਰਾਮ ਤਹਿਤ ਡਰਾਈ ਡੇਅ ਮਨਾਇਆ

ਗੁਰਦਾਸਪੁਰ, 15 ਸਤੰਬਰ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ  ਇੰਸਟੀਚਿਉਟ ਆਫ ਹੋਟਲ ਮੈਨੇਜਮੈਂਟ ਬਰਿਆਰ ਵਿਖੇ ‘ਡੇਂਗੂ ’ਤੇ ਵਾਰ’ ਦੇ ਨਾਅਰੇ ਅਨੁਸਾਰ ਡਰਾਈ ਡੇਅ ਮਨਾਇਆ ਗਿਆ। ਇਸ ਮੌਕੇ ਮੈਡੀਕਲ ਅਫਸਰ ਡਾ. ਮਮਤਾ ਵਾੂੁਦੇਵ, ਏ.ਐਮ.ਓ. ਸ਼੍ਰੀ ਸ਼ਿਵ ਚਰਨ, ਬਲਾਕ ਰਣਜੀਤ ਬਾਗ ਦੇ ਹੈਲਥ ਵਰਕਰ ਵੀ ਮੌਜੂਦ ਸਨ। ਸਿਹਤ ਵਿਭਾਗ ਦੀ ਟੀਮ ਵੱਲੋਂ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਜਿਨੀਆਂ ਵੀ ਬ੍ਰੀਡਿੰਗ ਸਾਈਟ ਸਨ ਉਨ੍ਹਾਂ ਨੂੰ ਚੈੱਕ ਕੀਤਾ ਗਿਆ। ਜਿਥੇ ਵੀ ਮੱਛਰਾਂ ਦਾ ਲਾਰਵਾ ਮਿਲਿਆ ਉਸਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ ਅਤੇ ਇੰਨਸੈਕਟੀਸਾਈਡ ਦੀ ਸਪਰੇ ਕੀਤੀ ਗਈ। ਉਥੇ ਮੌਜੂਦ ਇੰਸਟੀਚਿਉਟ ਦੇ ਸਾਰੇ ਸਟਾਫ, ਵਿਦਿਆਰਥੀਆਂ ਨੂੰ ਡੇਂਗੂ ਦੀ ਬੀਮਾਰੀ ਦੇ ਲੱਛਣਾਂ, ਬਚਾਅ ਅਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਆਈ.ਈ.ਸੀ. ਗਤੀਵਿਧੀਆਂ ਅਧੀਨ ਪੈਂਮਫਲੇਟ ਵੀ ਵੰਡੇ ਗਏ। ਇਸ ਦੇ ਨਾਲ ਹੀ ਰਾਜ ਪੱਧਰ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਮੁਤਾਬਕ ਪੂਰੇ ਜ਼ਿਲ੍ਹੇ ਵਿਖੇ ਵੱਖ-ਵੱਖ ਬਲਾਕਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡਰਾਈ ਡੇਅ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ। ਜ਼ਿਲ੍ਹੇ ਅਧੀਨ ਆਉਂਦੀਆਂ ਕੰਨਸਟ੍ਰਕਸ਼ਨ ਸਾਈਟਾਂ ਅਤੇ ਸਲੱਮ ਅਬਾਦੀ ਵਾਲੇ ਇਲਾਕਿਆਂ ਦਾ ਸਰਵੇ ਕੀਤਾ ਗਿਆ। ਹਾਟ ਸਪਾਟ ਏਰੀਆ ਵਿਚ ਵੀ ਟੀਮਾਂ ਵੱਲੋਂ ਦੌਰਾ ਕੀਤਾ ਗਿਆ। ਮੱਛਰ ਦਾ ਲਾਰਵਾ ਮਿਲਣ ਤੇ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਇੰਨਸੈਕਟੀਸਾਈਡ ਦੀ ਸਪਰੇ ਕੀਤੀ ਗਈ।