ਪੰਜਾਬ ਸਰਕਾਰ ਵਲੋਂ ਕਰਵਾਈ ਗਈ ‘ਸਰਕਾਰ-ਸਨਅਤਕਾਰ’ ਮਿਲਣੀ ਦੀ ਸਨਅਤਕਾਰਾਂ ਵਲੋਂ ਭਰਵੀਂ ਸ਼ਲਾਘਾ

  • ਕਿਹਾ-ਪੰਜਾਬ ਦੇ ਉਦਯੋਗ ਨੂੰ ਮੁੜ ਲੀਹਾਂ ਤੇ ਖੜ੍ਹਾ ਕਰਨ ਲਈ ਵੱਡਾ ਉਪਰਾਲਾ
  • ਸਨਅਤਕਾਰਾਂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ, ਬਟਾਲਾ ਦੀ ਸਨਅਤ ਦੇ ਵਿਕਾਸ ਲਈ ਦ੍ਰਿੜ ਸੰਕਲਪ

ਬਟਾਲਾ, 15 ਸਤੰਬਰ : ਪੰਜਾਬ ਸਰਕਾਰ ਵਲੋਂ ਕਰਵਾਈ ‘ਸਰਕਾਰ-ਸਨਅਤਕਾਰ ਮਿਲਣੀ’ ਪੰਜਾਬ ਦੇ ਉਦਯੋਗ ਖੇਤਰ ਨੂੰ ਮੀਲ ਪੱਥਰ ਸਾਬਤ ਕਰਾਰ ਦਿੰਦਿਆਂ ਬਟਾਲਾ ਦੇ ਸਨਅਤਕਰਾਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਉਦਯੋਗ ਨੂੰ ਨਵੀਂ, ਤਰੱਕੀ ਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਵੱਡਾ ਕਦਮ ਹੈ। ਬਟਾਲਾ ਦੇ ਸਨਅਤਕਾਰ ਚੇਅਰਮੈਨ ਸੁਖਜਿੰਦਰ ਸਿੰਘ (ਰਾਜਿੰਦਰ ਮਸ਼ੀਨ ਪ੍ਰਾਈਵੇਟ ਲਿਮਟਿਡ), ਚੇਅਰਮੈਨ ਨਰੇਸ਼ ਗੋਇਲ (ਗੋਇਲ ਇੰਡਸਟਰੀ), ਮਨਜੀਤ ਸਿੰਘ ਭੁੱਲਰ (ਮਨਜੀਤ ਇੰਡਸਟਰੀ), ਭਾਰਤ ਭੂਸ਼ਣ ਅਗਰਵਾਲ (ਭਾਰਤ ਭੂਸ਼ਣ ਅਗਰਵਾਲ ਐਂਡ ਕੰਪਨੀ), ਮਨਬੀਰ ਸਿੰਘ, ਮਨਜੀਤ ਸਿੰਘ, ਸੂਬਾ ਸਿੰਘ (ਜੇ.ਐਸ.ਇੰਜੀ. ਵਰਕਸ), ਅਮਰਜੀਤ ਸਿੰਘ (ਸਟੀਲ ਵਾਲੇ), ਮੁਨੀਸ਼ ਅਗਰਵਾਲ (ਕੈਲਾਸ਼ ਫਾਊਂਡਰੀ), ਵਿਪੁਲ ਗੋਇਲ (ਗੋਇਲ ਇੰਡਸਟਰੀ), ਰਾਜਦੀਪ ਸਿੰਘ, ਗੁਰਮੀਤ ਸਿੰਘ ਕਲਸੀ, ਸਤਨਾਮ ਸਿੰਘ, ਰਾਜਬੀਰ ਸਿੰਘ, ਵਰੁਣ ਕੁਮਾਰ, ਦਿਨੇਸ਼ ਕੁਮਾਰ ਤੇ ਹਰਦੇਵ ਸਿੰਘ ਸਮੇਤ ਸਨਅਤਾਕਰਾਂ ਨੇ ਸ੍ਰੀ ਅੰਮ੍ਰਿਤਸਰ ਵਿਖੇ ‘ਸਰਕਾਰ-ਸਨਅਤਕਾਰ’ ਮਿਲਣੀ ਵਿੱਚ ਹਿੱਸਾ ਲਿਆ। ਬਟਾਲਾ ਦੇ ਸਨਅਤਕਾਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਸਨਅਤਕਾਰਾਂ ਲਈ ਮੌਕੇ ਤੇ ਹੀ ਕਈ ਐਲਾਨ ਕੀਤੇ। ਸਬੰਧਤ ਅਧਿਕਾਰੀਆਂ ਨੂੰ ਸਨਅਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਢੁੱਕਵੇਂ ਤੇ ਸਮਾਂਬੱਧ ਕਦਮ ਚੁੱਕਣ ਲਈ ਕਿਹਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਾ ਕੇਵਲ ਨਵੇਂ ਉਦਯੋਗਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਬਲਕਿ ਪੁਰਾਣੇ ਉਦਯੋਗਾਂ ਦੀ ਪੁਨਰ-ਸੁਰਜੀਤੀ ਲਈ ਢੁੱਕਵੇਂ ਕਦਮ ਉਠਾਏ ਗਏ ਹਨ, ਜਿਸ ਨਾਲ ਸੂਬੇ ਦੇ ਸਨਅਤਕਾਰਾਂ ਲਈ ਨਵੀਂ ਉਮੰਗ ਪੈਦਾ ਹੋਈ ਹੈ। ਉਨਾਂ ਅੱਗੇ ਗੱਲ ਕਰਦਿਆਂ ਦੱਸਿਆ ਕਿ ਬਟਾਲਾ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਮੰਗਾਂ ਦੀ ਪੂਰਤੀ ਲਈ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਲਗਾਤਾਰ ਸਨਅਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਨਅਤਕਾਰਾਂ ਕੋਲੋਂ ਸੁਝਾਅ ਲਏ ਜਾਂਦੇ ਹਨ ਕਿ ਵਿਸ਼ਵ ਪ੍ਰਸਿੱਧ ਬਟਾਲਾ ਦੀ ਸਨਅਤ ਨੂੰ ਮੁੜ ਦੁਨੀਆਂ ਦੇ ਨਕਸ਼ੇ ਤੇ ਲੈ ਕੇ ਜਾਇਆ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਜ ਡੇਢ ਸਾਲ ਦੇ ਕਾਰਜਕਾਲ ਦੌਰਾਨ, ਉਦਯੋਗ ਜਗਤ ਦੇ ਹਿੱਤ ਵਿੱਚ ਵੱਡੇ ਕਦਮ ਉਠਾਏ ਹਨ ਅਤੇ ਪੰਜਾਬ ਮੁੜ ਸਨਅਤੀ ਖੇਤਰ ਵਿੱਚ ਮੋਹਰੀ ਰੋਲ ਨਿਭਾਏਗਾ।