ਬਟਾਲਾ, 5 ਜਨਵਰੀ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿਖੇ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਸੰਸਥਾ ਦੇ ਸਮੂਹ ਸਿਖਿਆਰਥੀਆਂ ਅਤੇ ਸਟਾਫ ਨੇ ਹਿੱਸਾ ਲਿਆ । ਇਸ ਸਮੇਂ ਸੰਸਥਾ ਦੇ ਸ਼੍ਰੀਮਤੀ ਸਾਵਰੀ ਸਾਨਨ ਵੱਲੋਂ ਸਿਖਿਆਰਥੀਆਂ ਨੂੰ ਵੋਟ ਬਣਾਉਣ ਅਤੇ ਪਾਉਣ ਲਈ ਜਾਗਰੂਕ ਕੀਤਾ ਗਿਆ ਤੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਵੋਟ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਸ ਮੌਕੇ ਸਿਖਿਆਰਥੀਆਂ ਨੂੰ ਵੋਟਰ ਸਹੁੰ ਵੀ ਚੁਕਾਈ ਗਈ। ਇਸ ਰੈਲੀ ਨੂੰ ਡੈਡੀਕੇਟਿਡ ਏ ਈ ਆਰ ਓ ਹਲਕਾ 06 ਕਾਦੀਆਂ ਕਮ ਪ੍ਰਿੰਸੀਪਲ ਆਈਟੀਆਈ ਕਾਦੀਆਂ ਤਜਿੰਦਰ ਸਿੰਘ ਵੋਹਰਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਵਿੱਚ ਸੁਪਰਡੈਂਟ ਯੁਵਰਾਜ ਪੁਰੀ, ਟ੍ਰੇਨਿੰਗ ਅਫਸਰ ਜਗਜੀਤ ਸਿੰਘ, ਸ਼੍ਰੀਮਤੀ ਸਾਵਰੀ ਸਾਨਨ , ਸ੍ਰੀਮਤੀ ਕੁਲਵੰਤ ਕੌਰ, ਸੁਖਬੀਰ ਪਾਲ ਸਿੰਘ, ਨਵਜੋਤ ਸਿੰਘ, ਦਮਨਬੀਰ ਸਿੰਘ, ਮਦਨ ਲਾਲ, ਭੁਪਿੰਦਰ ਸਿੰਘ, ਜਸਪਾਲ ਸਿੰਘ, ਦਲਜੀਤ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਹਾਜਰ ਸਨ ।