- 18 ਨਵੰਬਰ ਤੋਂ 25 ਨਵੰਬਰ 2024 ਤੱਕ ਦਾਅਵੇ ਜਾਂ ਇਤਰਾਜ਼, ਦਫਤਰ ਨਗਰ ਕੌਂਸਲ ਗੁਰਦਾਸਪੁਰ ਵਿਖੇ ਕੀਤੇ ਜਾ ਸਕਦੇ ਹਨ
ਗੁਰਦਾਸਪੁਰ, 14 ਨਵੰਬਰ 2024 : ਸਬ ਡਵੀਜ਼ਨਲ ਮੈਜਿਸਟਰੇਟ ਗੁਰਦਾਸਪੁਰ-ਕਮ-ਚੋਣਕਾਰ ਰਜਿਸ਼ਟਰੇਸ਼ਨ ਅਫਸਰ, ਨਗਰ ਕੌਂਸਲ ਚੋਣਾਂ ਗੁਰਦਾਸਪੁਰ, ਸ੍ਰੀ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਚੋਣਾਂ-2024 ਨਗਰ ਕੌਂਸਲ ਗੁਰਦਾਸਪੁਰ ਵਾਰਡ ਨੰਬਰ 16 ਦੀ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ ਅੱਜ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ 1 ਨਵੰਬਰ 2024 ਨੂੰ ਵੋਟਰਾਂ ਦੀ ਯੋਗਤਾ ਆਧਾਰ ਮਿਤੀ ਮੰਨੀ ਗਈ ਹੈ। ਉਪਰੋਕਤ ਮਿਤੀ ਦੇ ਸਬੰਧ ਵਿੱਚ ਵਿੱਚ ਵੋਟਰ ਸੂਚੀ ਵਿੱਚ ਨਾਮ ਦਰਜ ਕਰਨ ਜਾਂ ਵੋਟਰ ਸੂਚੀ ਵਿੱਚ ਦਰਜ ਨਾਮ ਸਬੰਧੀ ਇਤਰਾਜ ਜਾਂ ਕਿਸੇ ਕਿਸਮ ਦੀ ਐਂਟਰੀ ’ਤੇ ਕੋਈ ਇਤਰਾਜ਼ ਹੈ, ਤਾਂ ਫਾਰਮ ਨੰਬਰ 7,8,9 ਰਾਹੀਂ 18 ਨਵੰਬਰ 2024 ਤੋਂ 25 ਨਵੰਬਰ 2024 ਤੱਕ ਇਤਰਾਜ਼ ਜਾਂ ਦਾਅਵਾ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਦਾਅਵਾ ਜਾਂ ਇਤਰਾਜ਼, ਦਫਤਰ ਨਗਰ ਕੌਂਸਲ ਗੁਰਦਾਸਪੁਰ ਵਿਖੇ ਜਾਂ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ।