ਗੋਲਡਨ ਅਰਥ ਕਾਨਵੈਂਟ ਸਕੂਲ ਦੀ ਸਾਲਾਨਾ ਸਪੋਰਟਸ ਮੀਟ ਸਮਾਪਤ

ਮੁੱਲਾਂਪੁਰ ਦਾਖਾ 03 ਨਵੰਬਰ  (ਸਤਵਿੰਦਰ ਸਿੰਘ ਗਿੱਲ) : ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦਾ ਛੇਵਾਂ ਸਾਲਾਨਾ ਸਮਾਗਮ ਤੇ ਸਪੋਰਟਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਦੀਪਕ ਰਾਜਪੂਤ, ਡਾ. ਕੰਚਨ ਸੇਠ ਅਤੇ ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਵੱਲੋਂ ਸ਼ਮਾਂ ਰੌਸਨ ਕਰਨ ਉਪਰੰਤ ਗੁਬਾਰੇ ਛੱਡ ਕੇ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਬਲਦੇਵ ਕਿਸ਼ਨ ਅਰੋੜਾ ਵੱਲੋਂ ਅਦਾ ਕੀਤੀ ਗਈ। ਪਿ੍ਰਸੀਪਲ ਅਨੁਰਾਧਾ ਪੁਰਬਾ, ਰਣਧੀਰ ਸਿੰਘ ਅਤੇ ਮਨਦੀਪ ਸ਼ਰਮਾ ਨੇ ਉਚੇਚੇ ਤੌਰ ਪੁੱਜਕੇ ਕਿਡਜ਼ ਐਥਲੈਟਿਕ ਮੀਟ ਦਾ ਆਨੰਦ ਮਾਣਿਆ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਡਾ. ਦੀਪਕ ਰਾਜਪੂਤ ਨੇ ਕਿਹਾ ਕਿ ਸਕੂਲ ਵੱਲੋਂ ਕਰਵਾਈ ਗਈ ਕਿਡਜ਼ ਵਿਦਿਆਰਥੀਆਂ ਦੀ ਐਥਲੈਟਿਕ ਮੀਟ ਅਤੇ ਹੋਰ ਮੁਕਾਬਲੇ ਉਨ੍ਹਾਂ ਨੂੰ ਅਗਾਊਂ ਖੇਡਾਂ ਲਈ ਪ੍ਰੇਰਿਤ ਕਰਨਗੇ। ਉਨ੍ਵਾਂ ਕਿਹਾ ਕਿ ਵਿੱਦਿਆ ਦੇ ਨਾਲ ਹਰੇਕ ਵਿਦਿਆਰਥੀ ਅੰਦਰ ਖੇਡਾਂ ਦੀ ਭਾਵਨਾਂ ਹੋਣਾ ਵੀ ਉਨ੍ਹਾਂ ਹੀ ਜਰੂਰੀ ਹੈ, ਕਿਉਂਕਿ ਖੇਡਾਂ ਮਾਨਸਿਕ ਤੌਰ ’ਤੇ ਅਤੇ ਸਰੀਰਕ ਤੌਰ ’ਤੇ ਬਲਵਾਨ ਬਣਾਉਦੀਆਂ ਹਨ ਅਤੇ ਸਰੀਰ ਵੀ ਨਿਰੋਗ ਰਹਿੰਦਾ ਹੈ। ਸਕਾਊਟ ਐਂਡ ਗਾਈਡਜ਼ ਵੱਲੋਂ ਆਪਣੇ ਜੌਹਰ ਦਿਖਾਉਣ ਤੋਂ ਬਾਅਦ  ਗੱਤਕੇ ਦਾ ਜਬਰਦਸਤ ਪ੍ਰਦਰਸ਼ਨ ਖਿੱਚ ਦਾ ਕੇਂਦਰ ਬਣਿਆ, ਇਸ ਤੋਂ ਉਪਰੰਤ ਖੇਡਾਂ ਵੀ ਕਰਵਾਈਆਂ ਗਈਆਂ। ਪਹਿਲੇ ਦਿਨ  ਮੁਕਬਾਲਿਆ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਪੂਨ ਰੇਸ, ਸੋ ਮੀਟਰ ਰੇਸ ,ਦੋ ਸੋ ਮੀਟਰ ਰੇਸ, ਡੱਡੂ ਰੇਸ, ਹਡਲ ਰੇਸ, ਰਿਲੇਅ ਰੇਸ, ਥ੍ਰੀ ਲੈੱਗ ਰੇਸ, ਤਾਈਕਵਾਡੋਂ ਡਾਂਸ, ਫਲਾਵਰ ਡਾਂਸ, ਲੰਮੀ ਛਾਲ, ਸ਼ਾਟਪੁੱਟ, ਸਪੋਰਟਸ ਟੀਮ ਗੀਤ, ਸਰਸਵਤੀ ਵੰਦਨਾ, ਰਾਸ਼ਟਰੀ ਗਾਣ, ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ ਵੀ ਆਕਰਸ਼ਿਤ ਰਹੀਆਂ ਜਿਨ੍ਹਾਂ  ਵਿੱਚ ਮਿਊਜੀਕਲ ਚੇਅਰ, ਟੱਗ ਆਫ਼ ਵਾਰ,ਥ੍ਰੀ ਲੈਗ ਰੇਸ ਸ਼ਾਮਲ ਸਨ।  ਇਸ ਮੌਕੇ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਕੋਆਰਡੀਨੇਟਰ ਪਲਵਿੰਦਰ ਕੌਰ, ਪ੍ਰਿੰਸੀਪਲ ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਬਸ਼ਰਤ ਬਾਸੀਰ ਨੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ।