ਹੜ੍ਹ ਪ੍ਭਾਵਿਤ ਪਿੰਡਾਂ ਕਿਸ਼ਨਪੁਰ, ਪਿੰਡ ਧਾਵੇ, ਮੁੰਨਣ ਕਲ੍ਹਾਂ, ਪਿੰਡ ਜਾਗੋਵਾਲ ਬੇਟ ਵਿਖੇ ਲੋਕਾਂ ਨੂੰ ਡੇਂਗੂ ਤੇ ਮਲੇਰੀਆਂ ਬੁਖਾਰ ਵਿਰੁੱਧ ਕੀਤਾ ਜਾਗਰੂਕ

  • ਮੱਛਰ ਮਾਰਨ ਵਾਸਤੇ ਦਵਾਈ ਦੀ ਕੀਤੀ ਸਪਰੇਅ

ਬਟਾਲਾ, 22 ਅਗਸਤ : ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਪਿੰਡ ਕਾਹਨੂੰਵਾਨ ਵਿਖ਼ੇ ਡੇਂਗੂ ਪੋਜ਼ੇਟਿਵ ਕੇਸ ਮਿਲਣ ਤੇ ਇਹਨਾਂ ਮਰੀਜ਼ਾਂ ਦੇ ਘਰ ਤੇ ਆਲੇ ਦੁਆਲੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਤੇ ਲਾਰਵਾ ਮਿਲਣ ਤੇ ਮੌਕੇ ਤੇ ਨਸ਼ਟ ਕੀਤਾ ਗਿਆ। ਐਸ.ਐਮ. ਓ. ਨੇ ਦੱਸਿਆ ਕਿ ਇਹਨਾਂ ਸਾਰੇ ਘਰਾਂ ਅਤੇ ਸੀ. ਐਚ. ਸੀ.ਕਾਹਨੂੰਵਾਨ ਅਧੀਨ ਆਉਂਦੇ ਹੜ੍ਹ ਪ੍ਭਾਵਿਤ ਪਿੰਡਾਂ ਕਿਸ਼ਨਪੁਰ, ਪਿੰਡ ਧਾਵੇ,ਪਿੰਡ ਮੁੰਨਣ ਕਲ੍ਹਾਂ, ਪਿੰਡ ਜਾਗੋਵਾਲ ਬੇਟ,ਵਿਖੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਜਿਵੇਂ ਡੇਂਗੂ ਤੇ ਮਲੇਰੀਆਂ ਬੁਖਾਰ ਚਿਕਨਗੁਨੀਆ ਬੁਖਾਰ ਤੋਂ ਬਚਾਓ ਲਈ ਮੱਛਰ ਮਾਰਨ ਵਾਸਤੇ ਦਵਾਈ ਦੀ ਸਪਰੇਅ ਕੀਤੀ ਗਈ, ਇਸ ਮੌਕੇ ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਨੇ ਲੋਕਾਂ ਨੂੰ ਮੱਛਰ ਤੋਂ ਬਚਾਓ ਅਤੇ ਟੱਟੀਆਂ ਉਲਟੀਆਂ ਤੋਂ ਬਚਾਓ ਬਾਰੇ ਲੋਕਾਂ ਨੂੰ ਵਿਸਥਾਰ- ਪੁਰਵਿਕ ਜਾਣਕਾਰੀ ਦਿੱਤੀ ਗਈ ਕਿ ਆਪਣੇ ਘਰਾਂ ਵਿੱਚ ਕੁਲਰਾਂ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆਂ, ਟੁੱਟੇ ਭੱਜੇ ਬਰਤਨਾਂ, ਟਾਇਰਾਂ ਵਿੱਚ, ਫੁੱਲ ਦੇ ਗਮਲਿਆਂ ਵਿੱਚ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਦੇ ਪਏ ਪਾਣੀ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ ਇਸ ਲਈ ਹਰ ਸ਼ੁਕਰਵਾਰ ਡਰਾਈ- ਡੇ ਦੇ ਤੌਰ ਤੇ ਮਨਾਉਣ ਤੇ ਇਹ ਸਾਰਾ ਪਾਣੀ ਕੱਢ ਕਿ ਸਕਾਉਣਾ ਚਾਹੀਦਾ ਹੈ ਤੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਉਨ੍ਹਾਂ ਦੱਸਿਆ ਕਿ ਟੱਟੀਆਂ, ਉਲਟੀਆਂ ਤੋਂ ਬਚਾਓ ਲਈ ਸਾਫ਼ -ਸੁਥਰਾ ਭੋਜਨ ਤੇ ਹੱਥ ਚੰਗੀ ਤਰ੍ਹਾਂ ਸਾਫ਼ ਕਰਕੇ ਖਾਣਾ ਖਾਣਾ ਚਾਹੀਦਾ ਹੈ l ਭੋਜਨ ਨੂੰ ਮੱਖੀਆਂ ਤੋਂ ਬਚਾਅ ਕਿ ਰੱਖਣਾ ਚਾਹੀਦਾ ਹੈ।ਪਾਣੀ ਉਬਾਲ ਕਿ ਠੰਡਾ ਕਰਕੇ ਪੀਣਾ ਚਾਹੀਦਾ ਹੈ l ਅੱਜ ਕੱਲ੍ਹ ਬਰਸਾਤ ਦੇ ਸੀਜ਼ਨ ਵਿੱਚ ਬਜ਼ਾਰ ਦੀਆਂ ਤਿਆਰ ਕੀਤੀਆਂ ਚੀਜਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਇਸ ਮੌਕੇ ਮਹਿੰਦਰਪਾਲ ਐਚ. ਆਈ, ਮਨਜੀਤ ਰਾਜ ਐਚ. ਆਈ, ਮਨਪ੍ਰੀਤ ਸਿੰਘ, ਜੋਗਾ ਸਿੰਘ, ਲਖਬੀਰ ਸਿੰਘ, ਬਲਰਾਜ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਮੈਡੀਕਲ਼ ਟੀਮਾਂ ਤੇ ਐਂਟੀ ਲਾਰਵਾ ਟੀਮ ਪਵਨ ਕੁਮਾਰ ਤੇ ਕਰਮਚਾਰੀ ਹਾਜ਼ਰ ਸਨ I