ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਂਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਬਟਾਲਾ, 25 ਮਈ : ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਦੇ ਦਿਸ਼ਾ- ਨਿਰਦੇਸ਼ ਹੇਠਾਂ ਪਿੰਡ ਦਿਆਲਗੜ੍ਹ ਵਿਖੇ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਕੀਤੀ। ਇਸ ਦੌਰਾਨ ਡਾ. ਰਣਧੀਰ ਸਿੰਘ ਠਾਕਰ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਮੁੱਖ ਰੱਖਦੇ ਹੋਂਏ ਅਤੇ ਵਾਤਾਵਰਨ ਨੂੰ ਸਾਫ- ਸੁਥਰਾਂ ਰੱਖਣ ਲਈ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਸਾਨਾ ਨੂੰ ਸਾਉਂਣੀ ਦੀਆ ਫਸਲਾਂ (ਬਸਮਤੀ) ਗੰਨੇ ਦੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਬਿਨ੍ਹਾ ਅੱਗ ਲਗਾਏ ਸਾਉਂਣੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਸੁਚੰਜੇ ਫਸਲੀ ਪ੍ਰਬੰਧਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਗਾਹਵਧੂ ਕਿਸਾਨ ਗੁਰਮੁੱਖ ਸਿੰਘ ਰੰਗੀਲਪੁਰਾ ਨੇ ਕਿਸਾਨਾ ਨਾਲ ਮੂਲ ਅਨਾਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਕਿਸਾਨਾ ਨੂੰ ਹਲਦੀ ਦੀ ਕਾਸ਼ਤ ਅਤੇ ਕੋਧਰੇ ਦੀ ਕਾਸ਼ਤ ਕਰਨ ਲਈ ਕਿਹਾ ਗਿਆ। ਇਸ ਕੈਂਪ ਦੀ ਸਮੁੱਚੀ ਨਿਗਰਾਨੀ ਡਾ. ਹੀਰਾ ਸਿੰਘ ਖੇਤੀਬਾੜੀ ਅਫਸਰ, ਬਟਾਲਾ ਵੱਲ਼ੋਂ ਕੀਤੀ ਗਈ ਅਤੇ ਸਰਕਲ ਇੰਚਾਰਜ ਰਵਿੰਦਰ ਕੌਰ ਈ.ਈ.ਓ, ਸੁਖਜੀਤ ਸਿੰਘ ਏ.ਈ.ਓ ਅਤੇ ਤਰਿੱਪਜੀਤ ਕੌਰ ਈ.ਈ.ਓ ਵੱਲੋਂ ਕਿਸਾਨਾ ਦੀ ਧੰਨਵਾਦ ਕਰਦਿਆ ਹੋਂਏ ਉਨ੍ਹਾਂ ਨੂੰ ਬਹੁ-ਫਸਲੀ ਚੱਕਰ ਅਧੀਨ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਜੋਬਨਜੀਤ ਸਿੰਘ ਏ.ਡੀ.ਓ. (ਗੋਇਲ) ਵੱਲੋਂ ਕਿਸਾਨਾ ਨੂੰ ਮਿੱਟੀ ਦੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾ ਨੂੰ ਮਿੱਟੀ ਦੀ ਪਰਖ ਕਰਵਾਉਂਣ ਲਈ ਮਿੱਟੀ ਦਾ ਸੈਂਪਲ ਲੈਂਣ ਬਾਰੇ ਦੱਸਿਆ। ਇਸ ਮੌਕੇ ਪਰਵੀਰ ਕੌਰ ਏ.ਡੀ.ਓ. ਪੀ.ਪੀ, ਕੁਲਵਿੰਦਰ ਸਿੰਘ ਬੀ.ਟੀ.ਐਂਮ, ਰਮੇਸ਼ ਕੁਮਾਰ ਏ.ਐਸ.ਆਈ, ਸਰਵਨ ਸਿੰਘ, ਹਰਗੁਰਨੇਕ ਸਿੰਘ, ਅਤੇ ਅਗਾਹਵਾਧੂ ਕਿਸਾਨ ਲੰਬੜਦਾਰ ਇਕਬਾਲ ਸਿੰਘ, ਕਵਲਜੀਤ ਸਿੰਘ ਅਤੇ ਸਰਪੰਚ ਮਨਜੀਤ ਸਿੰਘ ਮਲਕਪੁਰ, ਮਸਾ ਸਿੰਘ ਆਦਿ ਕਿਸਾਨ ਹਾਜ਼ਰ ਸਨ।