ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ ਛੇਂਵੀ ਜਮਾਤ ਦੇ ਦਾਖਲੇ ਲਈ ਆਨਲਾਈਨ ਫਾਰਮ ਭਰਨ ਦੀ ਮਿਤੀ ਵਿੱਚ ਵਾਧਾ  

  • ਫਾਰਮ 17 ਅਗਸਤ 2023 ਤੱਕ ਭਰੇ ਜਾਣਗੇ

ਬਟਾਲਾ, 14 ਅਗਸਤ : ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਜਿਲ੍ਹਾ ਗੁਰਦਾਸਪੁਰ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਵਿੱਦਿਅਕ ਵਰ੍ਹੇ 2024 ਲਈ ਜਮਾਤ ਛੇਵੀਂ ਦੇ ਦਾਖਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਚਲ ਰਹੀ ਹੈ । ਜਿਸ ਦੀ ਅੰਤਿਮ ਮਿਤੀ 10.08.2023 ਤੋਂ ਵੱਧ ਕੇ 17.08.2023 ਤੱਕ ਹੋ ਗਈ ਹੈ, ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਜਨਮ ਮਿਤੀ 01.05.2012 ਤੋਂ 31.07.2014 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ ) ਹੋਣੀ ਚਾਹੀਦੀ ਹੈ । ਪ੍ਰੀਖਿਆਰਥੀ ਨੇ ਤੀਜੀ ਤੇ ਚੌਥੀ ਜਮਾਤ ਕਮ੍ਰਵਾਰ 2021-22 ਅਤੇ 2022-23 ਵਿਚ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫੇਲ੍ਹ ਹੋਏ ਪੂਰਾ ਵਿੱਦਿਅਕ ਵਰ੍ਹਾ ਲਗਾ ਕੇ ਪਾਸ ਕੀਤੀ ਹੋਵੇ ਅਤੇ ਵਿੱਦਿਅਕ ਵਰ੍ਹੇ 2023-24 ਦੌਰਾਨ ਪ੍ਰੀਖਿਆਰਥੀ ਜਿਲ੍ਹਾ ਗੁਰਦਾਸਪੁਰ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਜਮਾਤ ਪੰਜਵੀਂ ਵਿੱਚ ਪੜ੍ਹਦਾ ਹੋਵੇ ।  ਉਨ੍ਹਾਂ ਕਿਹਾ ਕਿ ਫਾਰਮ ਭਰਨ ਦੀ ਆਖ਼ਰੀ ਮਿਤੀ 17.08.2023 ਹੈ । ਪ੍ਰਵੇਸ਼ ਪ੍ਰੀਖਿਆ ਮਿਤੀ 20.01.2024 ਦਿਨ ਸ਼ਨੀਵਾਰ ਨੂੰ ਹੋਵੇਗੀ । ਛੇਵੀਂ ਜਮਾਤ ਲਈ ਦਾਖਲਾ ਫਾਰਮ ਆਨਲਾਈਨ https://navodaya.gov.in/nvs/en/Home1 ਅਤੇ https://navodaya.gov.in/nvs/nvs-school/Gurdaspur/en/home. ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਮੁਫ਼ਤ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਦਿਆਲਿਆ ਹੈਲਪ ਡੈਸਕ ਨੰਬਰ 97810-24346 ਅਤੇ 9464174080 ਤੇ ਸੰਪਰਕ ਕੀਤਾ ਜਾ ਸਕਦਾ ਹੈ।