ਧਾਰਮਿਕ ਪ੍ਰੀਖਿਆ ‘ਚ ਸ਼ੇਖ਼ਪੁਰ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ

  • 17 ਬੱਚਿਆਂ ਨੇ ਗੋਲਡ ਮੈਡਲ ਅਤੇ 7 ਬੱਚਿਆਂ ਨੇ ਨਕਦ ਰਾਸ਼ੀ ਪ੍ਰਾਪਤ ਕੀਤੀ

ਬਟਾਲਾ 26 ਅਕਤੂਬਰ : ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਧਾਰਮਿਕ ਪ੍ਰੀਖਿਆ ਨਤੀਜਾ ਸਾਲ 2022-23 ਐਲਾਨਿਆ ਗਿਆ ਜਿਸ ਵਿੱਚ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਸ਼ੇਖ਼ਪੁਰ ਤਹਿਸੀਲ ਬਟਾਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਸਾਡੇ ਸਕੂਲ ਦੇ ਦਰਜਾ ਪਹਿਲਾਂ ਪ੍ਰੀਖਿਆ ਵਿੱਚ 20 ਵਿਦਿਆਰਥੀਆਂ ਅਤੇ ਦੂਜਾ ਦਰਜਾ ਪ੍ਰੀਖਿਆ ਵਿੱਚ 26 ਵਿਦਿਆਰਥੀਆਂ ਕੁੱਲ 46 ਵਿਦਿਆਰਥੀਆਂ ਨੇ ਭਾਗ ਲਿਆ , ਜਿਸ ਵਿੱਚ 17 ਵਿਦਿਆਰਥੀਆਂ ਨੇ ਪਹਿਲੇ ਸਥਾਨ ਤੇ ਰਹਿ ਕੇ ਗੋਲਡ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 02 ਵਿਦਿਆਰਥੀਆਂ ਵੱਲੋਂ 1100 ਰੁਪਏ ਦੇ ਇਨਾਮ ਪ੍ਰਾਪਤ ਕੀਤੇ ਹਨ ਅਤੇ 05 ਵਿਦਿਆਰਥੀਆਂ ਵੱਲੋਂ 2100 ਰੁਪੈ ਹਾਸਲ ਕੀਤੇ ਹਨ। ਇਸ ਖੁਸ਼ੀ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਸੰਧੂ ਵੱਲੋਂ ਗਾਈਡ ਅਧਿਆਪਕਾ ਨਵਜੋਤ ਹੁੰਦਲ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਜ਼ਿਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ ਵੱਲੋਂ ਧਾਰਮਿਕ ਪ੍ਰੀਖਿਆ ਵਿੱਚ ਅੱਵਲ ਰਹਿ ਕੇ ਸਕੂਲ ਦਾ ਮਾਣ ਵਧਾਇਆ ਹੈ।