ਬਟਾਲਾ ਹਲਕੇ ਦੇ ਪਿੰਡਾਂ 'ਚ ਵੀ ਹੁਣ ਸ਼ਰਾਰਤੀ ਅਨਸਰਾਂ ਦੀ ਖੈਰ ਨਹੀਂ - ਵਿਧਾਇਕ ਸ਼ੈਰੀ ਕਲਸੀ 

  • ਸ਼ਹਿਰੀ ਤਰਜ਼ ਤੇ ਪਿੰਡਾਂ 'ਚ ਵੀ ਸ਼ਰਾਰਤੀ ਅਨਸਰਾਂ ਤੇ ਹਰ ਵੇਲੇ ਰਹੇਗੀ ਕੈਮਰੇ ਦੀ ਪੈਨੀ ਨਜ਼ਰ

ਬਟਾਲਾ, 02 ਅਗਸਤ : ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਮੇਰਾ ਹਲਕਾ ਵਾਸੀਆਂ ਨਾਲ ਵਾਅਦਾ ਹੈ ਕਿ ਵਿਕਾਸ ਕੰਮਾਂ ਦੇ ਨਾਲ ਨਾਲ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤੇ ਲੋ ਨਾਲ ਕੀਤੇ ਵਾਅਦਿਆ ਨੂੰ ਪੂਰਾ ਕੀਤਾ ਦਾ ਰਿਹਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਬਟਾਲਾ ਹਲਕੇ ਦੇ ਦੋ ਪਿੰਡਾਂ ਮਸਾਣੀਆਂ ਤੇ ਸਤਕੋਹਾ 'ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। 24 ਘੰਟੇ ਹਰ ਵੇਲੇ ਕੈਮਰੇ ਦੀ ਅੱਖ ਬੋਲੇਗੀ। ਪਿੰਡਾਂ ਦੇ ਲੋਕ ਚੈਨ ਦੀ ਨੀਂਦਰ ਸੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਤੇ ਸਰਵਪੱਖੀ ਵਿਕਾਸ ਮੇਰੀ ਪਹਿਲ ਹੈ।  ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ 'ਚ ਜੁਰਮਾਂ ਤੇ ਜੁਰਮ ਪੇਸ਼ਾ ਅਨਸਰਾਂ ਨੂੰ ਨੱਥ ਪਾਉਣ ਦੇ ਮਨੋਰਥ ਨਾਲ ਇਹ ਨਿਵੇਕਲੀ ਪਹਿਲਕਦਮੀ ਕਰਦਿਆਂ ਹਲਕੇ ਦੇ ਸਮੁੱਚੇ ਪਿੰਡਾਂ ਦੇ ਵਿੱਚ ਵੀ ਸ਼ਹਿਰੀ ਤਰਜ਼ ਤੇ ਪਿੰਡ ਮਸਾਣੀਆਂ ਤੇ ਸਤਕੋਹਾ ਵਿੱਚ ਪਾਇਲਟ ਪ੍ਰੋਜੈਕਟ ਵੱਜੋਂ ਸੀਸੀਟੀਵੀ ਲਗਾਏ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਦੁਹਰਾਇਆ ਕਿ ਹਲਕੇ ਦਾ ਵਿਕਾਸ ਤੇ ਲੋਕ ਭਲਾਈ ਦੀਆਂ ਨੀਤੀਆਂ ਦਾ ਲਾਭ ਲੋਕਾਂ ਤੱਕ ਪਾਰਦਰਸ਼ੀ ਢੰਗ ਨਾਲ ਪੁਜਦਾ ਕਰਵਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਆਪਣੀ ਡਿਊਟੀ ਮਿਹਨਤ ਤੇ ਇਮਾਨਦਾਰੀ ਨਾਲ ਕਰਨ।