ਸੰਭਾਵਿਤ ਹੜ ਪ੍ਰਭਾਵਿੱਤ ਖੇਤਰ ਅੰਦਰ ਵਧੀਆ ਕਾਰਗੁਜਾਰੀ ਪੇਸ ਕਰਨ ਵਾਲੇ ਕਰਮਚਾਰੀ/ ਅਧਿਕਾਰੀ ਹਨ ਪ੍ਰਸੰਸਾ ਦੇ ਹੱਕਦਾਰ-ਡਿਪਟੀ ਕਮਿਸਨਰ

  • ਹੜ ਪ੍ਰਭਾਵਿੱਤ ਖੇਤਰਾਂ ਅੰਦਰ ਹਰੇਕ ਅਫਸਰ ਨੂੰ ਅਪਣਾ ਸਹਿਯੋਗ ਦੇ ਲਈ ਰਹਿਣਾ ਚਾਹੀਦਾ ਹੈ ਤਿਆਰ 

ਪਠਾਨਕੋਟ, 11 ਜੁਲਾਈ : ਬੀਤੇ ਦਿਨ੍ਹਾਂ ਦੋਰਾਨ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਅੰਦਰ ਬਾਰਿਸ ਹੋਣ ਕਰਕੇ ਉੱਜ ਦਰਿਆ ਵਿੱਚ ਪਾਣੀ ਜਿਆਦਾ ਆ ਗਿਆ ਸੀ ਜਿਸ ਦੇ ਚਲਦਿਆਂ ਬਮਿਆਲ ਖੇਤਰ ਅੰਦਰ ਕਾਫੀ ਪਿੰਡਾਂ ਅੰਦਰ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਸੀ ਪਰ ਪ੍ਰਸਾਸਨਿਕ ਅਧਿਕਾਰੀਆਂ ਦੀ ਸੂਝ ਬੂਝ ਦੇ ਚਲਦਿਆਂ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਮੀਟਿੰਗ ਨੂੰ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵ੍ਰਸੀ ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ, ਸੁਮੇਰ ਸਿੰਘ ਮਾਨ ਡੀ.ਐਸ.ਪੀ. ਦਿਹਾਤੀ, ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ –ਕਮ- ਡਿਪਟੀ ਕਮਿਸਨਰ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਕਲ੍ਹਾਂ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ ਵਿਕਾਸ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ. ਹਰਬੀਰ Çੰਸੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪਿਛਲੇ ਦਿਨ੍ਹਾਂ ਤੋਰਾਨ ਤੇਜ ਵਰਖਾ ਹੋਣ ਕਰਕੇ ਮੈਦਾਨੀ ਖੇਤਰ ਅੰਦਰ ਹੜ੍ਹਾਂ ਵਾਲੀ ਸਥਿਤੀ ਬਣ ਗਈ ਸੀ। ਬਮਿਆਲ ਖੇਤਰ ਅੰਦਰ ਵੀ ਜਿਆਦਾ ਪਾਣੀ ਆਉਂਣ ਕਰਕੇ ਲੋਕਾਂ ਦਾ ਜਨਜੀਵਨ ਪ੍ਰਭਾਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਕਾਰਗੁਜਾਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੜ ਅਜਿਹੀ ਸਥਿਤੀ ਪੈਦਾ ਹੋਣ ਤੇ ਪਟਵਾਰੀ ਅਤੇ ਪੰਚਾਇਤ ਸਕੱਤਰਾਂ ਵੱਲੋਂ ਵਿਸੇਸ ਭੂਮਿਕਾ ਨਿਭਾਈ ਗਈ ਅਤੇ ਅਪਣੀ ਜਾਨ ਦੀ ਪਰਵਾਹ ਕੀਤੇ ਉੱਜ ਦਰਿਆ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਅਪਣੀ ਡਿਊਟੀ ਦੇ ਨਾਲ ਨਾਲ ਬਧੀਆ ਕਾਰਗੁਜਾਰੀ ਲਈ ਇਨ੍ਹਾਂ ਕਰਮਚਾਰੀਆਂ ਨੂੰ ਆਜਾਦੀ ਦਿਹਾੜੇ ਦੇ ਸਮਾਰੋਹ ਵਿੱਚ ਵਿਸੇਸ ਤੋਰ ਤੇ ਸਨਮਾਨਤ ਕੀਤਾ ਜਾਵੈਗਾ। ਇਸ ਮੋਕੇ ਤੇ ਉਨ੍ਹਾਂ ਪਾਵਰਕਾੱਮ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਜ ਦਰਿਆ ਅੰਦਰ ਪਾਣੀ ਜਿਆਦਾ ਆਉਂਣ ਕਰਕੇ ਜਿਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋਈ ਹੈ ਸਰਵੇ ਕਰਕੇ ਜਲਦੀ ਹੀ ਉਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਚਲਾਈ ਜਾਵੈ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜੋ ਪਿੰਡ ਉਜ ਦਰਿਆ ਵਿੱਚ ਪਾਣੀ ਆਉਂਣ ਕਰਕੇ ਪ੍ਰਭਾਵਿੱਤ ਹੋਏ ਹਨ ਪਸੂਆਂ ਦੇ ਲਈ ਚਾਰੇ ਦੀ ਵਿਵਸਥਾ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਬਮਿਆÑÑÑÑÑÑÑ ਖੇਤਰ ਅੰਦਰ ਜਿਨ੍ਹੀ ਵੀ ਫਸਲ ਪ੍ਰਭਾਵਿੱਤ ਹੋਈ ਹੈ ਉਸ ਦੀ ਵੀ ਜਾਂਚ ਕਰਵਾਈ ਜਾਵੈ ਤਾਂ ਜੋ ਸਰਕਾਰ ਨੂੰ ਰਿਪੋਰਟ ਭੇਜੀ ਜਾ ਸਕੇ। ਉਨ੍ਹਾਂ ਇਸ ਮੋਕੇ ਤੇ ਸਾਰੇ ਅਧਿਕਾਰੀਆਂ ਵੱਲੋਂ ਅਪਣੀ ਡਿਊਟੀ ਦੇ ਨਾਲ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਲਈ ਪ੍ਰਸੰਸਾ ਕੀਤੀ। ਉਨ੍ਹਾਂ ਵਾਟਰ ਸਪਲਾਈ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਅੰਦਰ ਪਾਣੀ ਦੀ ਸਪਲਾਈ ਪ੍ਰਭਾਵਿੱਤ ਹੋਈ ਹੈ ਉਨ੍ਹਾਂ ਪਿੰਡ ਅੰਦਰ ਲੋਕਾਂ ਨੰ ੂ ਪੀਣ ਵਾਲਾ ਪਾਣੀ ਸਮੇਂ ਸਿਰ ਮਿਲ ਸਕੇ ਇਸ ਲਈ ਵਾਟਰ ਸਪਲਾਈਜ ਬਹਾਲ ਕੀਤੀ ਜਾਵੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।