ਡਾ ਸ਼ਾਇਰੀ ਭੰਡਾਰੀ, ਐਸ ਡੀ ਐਮ ਬਟਾਲਾ ਨੇ ਨੌਵੀਂ ਦਸਵੀਂ ਦੇ ਮੇਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਅਚਲੇਸ਼ਵਰ ਧਾਮ ਵਿਖੇ ਮੀਟਿੰਗ

ਅੱਚਲ ਸਾਹਿਬ (ਬਟਾਲਾ), 17 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ  ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਭਗਵਾਨ ਕਾਰਤਿਕ ਸਵਾਮੀ ਮਹਾਰਾਜ ਜੀ ਦੇ ਇਤਿਹਾਸਕ ਮੰਦਰ ਅਚਲੇਸ਼ਵਰ ਧਾਮ ਵਿਖੇ ਨੌਵੀਂ ਦਸਵੀਂ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਅੱਜ ਐਸ ਡੀ ਐਮ ਬਟਾਲਾ ਡਾ ਸ਼ਇਰੀ ਭੰਡਾਰੀ  ਵੱਲੋਂ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ ਡੀ ਐਮ ਬਟਾਲਾ ਸਇਰੀ ਭੰਡਾਰੀ ਨੇ ਕਿਹਾ ਕਿ ਸ੍ਰੀ ਅੱਚਲ ਸਾਹਿਬ ਦਾ  ਸਲਾਨਾ ਜੋੜ ਮੇਲਾ ਜੋ ਕਿ ਵੱਡੇ ਪੱਧਰ ਤੇ 21 /22 ਅਤੇ 23 ਨਵੰਬਰ ਨੂੰ ਮਨਾਇਆ ਜਾ ਰਿਹਾ ਜਿਸ ਵਿੱਚ ਇਲਾਕੇ ਦੀਆਂ ਦੂਰ ਦੁਰਾਡੇ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਲਈ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ। ਇਸ ਸਬੰਧੀ ਅਚਲੇਸ਼ਵਰ ਧਾਮ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ, ਗੁਰਦੁਆਰਾ ਅੱਚਲ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਸੈਦੋਵਾਲ,  ਪੀ ਡਬਲਯੂ ਡੀ ਦੇ ਐਸ ਡੀ ਓ ਨਿਰਮਲ ਸਿੰਘ, ਬਿਜਲੀ ਵਿਭਾਗ ਦੇ ਐਸ ਡੀ ਓ ਸ਼ਿਵਦੇਵ ਸਿੰਘ, ਪੁਲਿਸ ਪ੍ਰਸ਼ਾਸਨ ਦੇ ਡੀ ਐਸ ਪੀ ਰਜੇਸ਼ ਕੱਕੜ, ਐਸਐਚ ਓ ਸੁਖਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਨਾਲ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਹੈ। ਐਸ ਡੀ ਐਮ ਬਟਾਲਾ ਨੇ ਦੱਸਿਆ ਕਿ ਸਾਫ ਸਫਾਈ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਬਟਾਲਾ ਵਲੋਂ 20 ਸਫਾਈ ਕਰਮਚਾਰੀ ਅਤੇ 2 ਟਰਾਲੀਆਂ ਮੁੱਹਈਆ ਕਰਵਾਈਆਂ ਗਈਆਂ ਹਨ। ਬੀਡੀਪੀਓ ਨੂੰ ਰੋਡ ਤੇ ਲਾਈਟਿੰਗ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਫਾਇਰ ਬਿਰਗ੍ਡ ਦਾ ਪਰਬੰਧ ਕਰ ਦਿੱਤਾ ਗਿਆ ਹੈ ਅਤੇ ਮੈਡੀਕਲ ਟੀਮਾਂ, ਫੋਗਿੰਗ, ਮੋਟਰ ਬੋਟ ਅਤੇ ਵਾਧੂ ਬੱਸ ਸਰਵਿਸ ਦਾ ਪਰਬੰਧ ਕਰਨ ਲਈ ਸਬੰਧਿਤ ਵਿਭਾਗਾਂ ਦੀ ਡਿਊਟੀ ਲਗਾਈ ਗਈ ਹੈ। ਇਸ ਮੌਕੇ ਸੁਰਿੰਦਰ ਬਾਂਸਲ, ਸੰਜੀਵ ਗੁਲਾਟੀ, ਰਾਮ ਮਲਹੋਤਰਾ, ਗਤੀਸ਼ ਸਾਨਨ, ਸੰਨੀ ਸੇਖੜੀ, ਰਜਿੰਦਰ ਕੁਮਾਰ, ਹਰਪ੍ਰੀਤ ਸਿੰਘ,  ਸੈਂਟਰੀ ਇੰਸਪੈਕਟਰ ਦਿਲਬਾਗ ਸਿੰਘ, ਬਾਊ ਸੁੰਦਰ ਰਾਮ,   ਜੇਈ ਨਿਤਿਨ ਸ਼ਰਮਾ, ਜੇ ਈ ਧਰਮਿੰਦਰ ਸਿੰਘ, ਏ ਐਸ ਆਈ ਗੁਰਦੇਵ ਸਿੰਘ, ਏ ਐਸ ਆਈ ਰਾਜ ਕੁਮਾਰ, ਏ ਐਸ ਆਈ ਹਰਜਿੰਦਰ ਸਿੰਘ ਕੋਹਾੜ, ਜਤਿੰਦਰ ਪਾਲ ਸਿੰਘ ਭਾਟੀਆ, ਕੰਵਲਪ੍ਰੀਤ ਸਿੰਘ ਆਦਿ ਹਾਜ਼ਰ ਸਨ।