ਜਿਲਾ ਪੱਧਰੀ ਯੁਵਕ ਮੇਲੇ ਦਾ ਆਰ ਆਰ ਐਮ ਕੇ ਆਰਿਆ ਕਾਲਜ ਪਠਾਨਕੋਟ ਵਿਖੇ ਸ਼ਾਨਦਾਰ ਆਗਾਜ਼ 

  • ਯੁਵਕ ਮੇਲੇ ਨੋਜਵਾਨਾ ਦੇ ਹੁਨਰ ਨੂੰ ਤਰਾਸ਼ਦੇ ਹਨ : ਐਸਡੀਐਮ ਡਾ ਸੁਮਿਤ ਮੁਧ
  • ਸੱਭਿਆਚਾਰ ਨਾਲ ਜੁੜੇ ਰਹਿਣਾ ਸਮੇਂ ਦੀ ਅਹਿਮ ਜ਼ਰੂਰਤ : ਡਾ ਸੁਮਿਤ ਮੁਧ 

ਪਠਾਨਕੋਟ 23 ਜਨਵਰੀ : ਯੁਵਕ ਸੇਵਾਵਾਂ ਵਿਭਾਗ ਪੰਜਾਬ ਮੰਤਰੀ ਮੀਤ ਹੇਅਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿਸ਼ੇਸ ਮੁੱਖ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ. ਸਰਬਜੀਤ ਸਿੰਘ, ਆਈ.ਏ.ਐਸ. ਦੀ ਰਹਿਨੁਮਾਈ ਹੇਠ ਡਾਇਰੈਕਟਰ, ਯੁਵਕ ਸੇਵਾਵਾਂ ਪੰਜਾਬ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ. ਦੀ ਅਗਵਾਈ ਵਿੱਚ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵੱਲੋਂ ਆਰ ਆਰ ਐਮ ਕੇ ਆਰਿਆ ਕਾਲਜ ਵਿਖੇ ਕਰਵਾਏ ਜਾ ਰਹੇ ਜਿਲਾ ਪੱਧਰੀ ਦੋ ਰੋਜਾ ਓਪਨ ਯੁਵਕ ਮੇਲੇ ਦਾ ਆਗਾਜ਼ ਜੋਸੋ ਖਰੋਸ਼ ਨਾਲ ਹੋਇਆ। ਇਸ ਯੁਵਕ ਮੇਲੇ ਦਾ ਆਗਾਜ਼ ਸ਼੍ਰੀਮਤੀ ਸੁਮਿਤ ਮੁਧ ਵੱਲੋਂ ਸ਼ਮਾ ਰੋਸ਼ਨ ਕਰ ਕੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਹਨਾਂ ਯਤਨਾਂ ਦੀ ਲੜੀ ਅਧੀਨ ਹਰੇਕ ਜਿਲੇ ਵਿੱਚ ਜ਼ਿਲਾ ਪੱਧਰੀ ਯੁਵਕ ਮੇਲੇ ਕਰਵਾਏ ਜਾ ਰਹੇ ਹਨ ਤਾਂ ਜੋ ਯੁਵਕਾਂ ਨੇ ਹੁਨਰ ਨੂੰ ਤਰਾਸ਼ਿਆ ਜਾ ਸਕੇ। ਉਹਨਾਂ ਕਿਹਾ ਕਿ ਸੱਭਿਆਚਾਰ ਸਾਨੂੰ ਜੀਵਨ ਜਾਂਚ ਸਿਖਾਉਂਦਾ ਹੈ ਸਭਿਆਚਾਰਕ ਸਾਂਝ ਸਾਡੇ ਪੰਜਾਬ ਨੂੰ ਬਹੁਤ ਉੱਚਾ ਰੁਤਬਾ ਦਿਵਾਉਂਦੀ ਹੈ । ਪੁਰਾਤਨ ਅਮੀਰ ਵਿਰਸੇ ਨੂੰ ਜਿਊਂਦਾ ਰੱਖਣ ਲਈ ਅਜਿਹੇ ਉਪਰਾਲਿਆਂ ਦੀ ਸਖ਼ਤ ਲੋੜ ਹੈ ।ਇਸ ਮੌਕੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਕਾਲਜ ਦੇ ਮੈਨੇਜਰ ਸ੍ਰੀਮਤੀ ਰਸ਼ਮੀ ਆਹਲੂਵਾਲੀਆ  ਨੇ ਵੀ ਆਪਣੇ ਵਿਚਾਰ ਰੱਖੇ ਉਹਨਾਂ ਕਿਹਾ ਕਿ ਨੋਜਵਾਨ ਕਲਾਕਾਰਾਂ ਦੁਆਰਾ ਪੇਸ਼ ਆਈਟਮਾ ਸਾਨੂੰ ਦੱਸਦੀਆਂ ਹਨ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਸਭਿਆਰਕ ਵਿਰਸੇ ਨੂੰ ਸੰਭਾਲ਼ ਲਿਆ ਤਾਂ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ । ਇਸ ਮੌਕੇ ਤੇ ਕਾਲਜ ਦੇ ਕੋ ਮੈਨੇਜਰ ਮਹਾਜਨ ਅਤੇ ਪ੍ਰਿੰਸੀਪਲ ਡਾ ਗੁਰਮੀਤ ਕੌਰ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਦੋ ਰੋਜ਼ਾ ਯੁਵਕ ਮੇਲੇ ਨੂੰ ਜ਼ਿਲਾ ਪੱਧਰ ਤੇ ਕਰਵਾ ਰਹੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸਿਆਰਪੁਰ ਸ ਪ੍ਰੀਤ ਕੋਹਲੀ ਨੇ ਦੱਸਿਆ ਕਿ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ ਪ੍ਰਿੰਸੀਪਲ ਡਾ ਗੁਰਮੀਤ ਕੌਰ ਅਤੇ ਸਮੂਹ ਸਟਾਫ ਆਰ ਆਰ ਐਮ ਕੇ ਆਰਿਆ ਕਾਲਜ ਪਠਾਨਕੋਟ   ਦੇ ਸਾਂਝੇ  ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਜ਼ਿਲਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲੇ ਵਿੱਚ ਜ਼ਿਲ੍ਹੇ ਦੀਆਂ ਸਮੂਹ ਐਨ. ਐਸ. ਐਸ. ਇਕਾਈਆਂ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਸਟੇਜ ਦਾ ਸੰਚਾਲਨ ਡਾ ਰੁਪਿੰਦਰਜੀਤ ਕੌਰ , ਸ਼ਵੇਤਾ , ਰਮਿਤਾ ਅਤੇ ਪ੍ਰੋ ਪੂਜਾ ਵੱਲੋਂ ਕੀਤਾ ਗਿਆ ਵੱਲੋਂ ਬਖੂਬੀ ਕੀਤਾ ਗਿਆ।ਪ੍ਰੀਤ ਕੋਹਲੀ  ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਅਤੇ ਯੂਥ ਕਲੱਬਾਂ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਭੰਗੜੇ, ਗਿੱਧੇ, ਲੁੱਡੀ , ਸੰਮੀ, ਗੱਤਕਾ, ਭਾਸ਼ਣ, ਮੋਨੋਐਕਟਿੰਗ, ਭੰਡ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। 
ਸ ਪ੍ਰੀਤ ਕੋਹਲੀ ਨੇ ਦੱਸਿਆ ਕਿ 
ਭਾਸ਼ਣ ਵਿੱਚ 
1. ਖੁਸ਼ੀ ਮਹਾਜਨ ( ਸਕੂਲ ਆਫ ਐਮੀਨੈਸ(
2. ਨੈਨਾ ਪਠਾਨੀਆ ਆਰ ਆਰ ਐਮ ਕੇ ਆਰਿਆ ਕਾਲਜ ਪਠਾਨਕੋਟ 
3.ਵੰਸ਼ਿਕਾ ਜੀ ਐਨ ਡੀ ਯੂ ਕਾਲਜ ਲਮੀਨੀ 
ਗਿੱਧਾ
1. ਗੁਰੂ ਨਾਨਕ ਯੂਨੀਵਰਸਿਟੀ ਕਾਲਜ ਨਰੋਟ ਜੈਮ ਸਿੰਘ 
2.ਆਰਿਆ ਕਾਲਜ ਪਠਾਨਕੋਟ
3. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ
ਸੰਮੀ/ਲੁੱਡੀ
1.ਆਰਿਆ ਕਾਲਜ ਪਠਾਨਕੋਟ
2.ਜੀ ਐਨ ਡੀ ਯੂ ਕਾਲਜ ਲਮੀਨੀ 
3. ਸਰਕਾਰੀ ਸੀਨੀ ਸੈਕੰਡਰੀ ਸਕੂਲ ਸੁਜਾਨਪੁਰ 
ਭੰਡ
1.ਅਮਨ ਭੱਲਾ ਗਰੁਪ ਆਫ ਕਾਲਜਜ 
2. ਆਰ ਆਰ ਐਮ ਕੇ ਆਰਿਆ ਕਾਲਜ ਪਠਾਨਕੋਟ 
3.ਏ ਬੀ ਕਾਲਜ ਪਠਾਨਕੋਟ 
ਮੋਨੋਐਕਟਿੰਗ 
1. ਸਸਸਸ ਨਰੋਟ ਮਹਿਰਾ
2. ਸੀ ਸੈਕੰਡਰੀ ਸਕੂਲ ਪਠਾਨਕੋਟ
3.ਸਸਸਸ ਦੋਲਤਪੁਰ 
ਗੱਤਕਾ ਦੇ ਵਿੱਚ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਦੇ ਯੁਵਕਾਂ ਵੱਲੋਂ ਵੀ ਸ਼ਸ਼ਤਰ ਦਰਸ਼ਨ ਅਤੇ ਗਤਕੇ ਦੇ ਜੌਹਰ ਵਿਖਾਏ ਗਏ। 
ਇਸ ਪੂਰੇ ਸਮਾਗਮ ਦੌਰਾਨ ਸਮੂਹ ਸਕੂਲਾਂ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋ ਅਫਸਰ ਰੈੱਡ ਰੀਬਨ ਕਲੱਬਾਂ ਦੇ ਨੋਡਲ ਅਫਸਰ ਅਤੇ ਯੂਥ ਕਲੱਬਾਂ ਦੇ ਨੁਮਾਈਦੇ ਹਾਜਿਰ ਸਨ।