ਖੇਮਕਰਨ, 06 ਨਵੰਬਰ 2024 : ਖੇਮਕਰਨ ਦੇ ਪਿੰਡ ਬੈਂਕਾਂ ਵਿੱਚ ਤਿੰਨ ਲਾਸ਼ਾਂ ਮਿਲਣ ਕਾਰਨ ਸਹਿਮ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਨਿਕਾਸੀ ਨਾਲੇ ਵਿੱਚੋਂ ਤਿੰਨ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਗੰਦੇ ਪਾਣੀ ਦੇ ਨਿਕਾਸ਼ੀ ਨਾਲੇ ਵਿੱਚ ਤਕਰੀਬਨ ਪਿਛਲੇ 10 ਦਿਨਾਂ ਤੋਂ ਇੱਕ ਬੋਰੀ ਪਈ ਹੋਈ ਸੀ, ਜਦੋਂ ਸ਼ੱਕ ਪੈਣ ਤੇ ਇਸ ਨੂੰ ਦੇiੋਖਆ ਗਿਆ ਤਾਂ ਉਸ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ, ਅਤੇ ਦੋ ਹੋਰ ਲਾਸ਼ਾਂ ਵੱਖ ਵੱਖ ਕੱਪੜਿਆਂ ਵਿੱਚ ਲਿਪਟੀਆਂ ਹੋਈਆਂ ਮਿਲੀਆਂ। ਇਸ ਬਾਰੇ ਪਿੰਡ ਵਾਸੀਆਂ ਵੱਲੋਂ ਥਾਣਾ ਭਿੰਖੀਵਿੰਡ ਵਿਖੇ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ ਹੈ।