ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਪਿ੍ਰੰਟਿੰਗ ਪ੍ਰੈਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਦਿੱਤੇ ਦਿਸਾ ਨਿਰਦੇਸ  

ਪਠਾਨਕੋਟ, 20 ਮਾਰਚ : ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਸ੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕੰਮ ਕਰ ਰਹੀਆਂ ਪਿ੍ਰੰਟਿੰਗ ਪ੍ਰੈਸ ਦੇ ਮਾਲਕਾਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਪਵਨ ਕੁਮਾਰ ਡੀ.ਆਰ.ਓ. ਪਠਾਨਕੋਟ ਯੁਗੇਸ ਕੁਮਾਰ ਚੋਣ ਕਾਨੂੰਗੋ, ਰਾਮ ਲੁਭਾਇਆ ਨੋਡਲ ਅਫਸਰ ਮੀਡੀਆ ਸਰਟੀਫਿਕੇਸਨ ਐਂਡ ਮੋਨੀਟਿ੍ਰੰਗ ਕਮੇਟੀ ਪਠਾਨਕੋਟ ਅਤੇ ਵੱਖ ਵੱਖ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਨੂੰ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਭਾਰਤ ਚੋਣ ਕਮਿਸਨ ਵੱਲੋਂ ਲੋਕ ਸਭਾ ਦੀਆਂ ਆਮ ਚੋਣਾਂ-2024 ਦਾ ਐਲਾਨ ਕੀਤਾ ਜਾ ਚੁੱਕਾ ਹੈ। ਚੋਣਾਂ ਦਾ ਨੋਟੀਫਿਕੇਸਨ ਜਾਰੀ ਹੋਣ ਉਪਰੰਤ ਜਿਲ੍ਹੇ ਦੇ ਸਮੂਹ ਪਿ੍ਰੰਟਿੰਗ ਪ੍ਰੈਸਾਂ ਜੋ ਚੋਣਾਂ ਸਬੰਧੀ ਕੋਈ ਵੀ ਸਮੱਗਰੀ ਛਾਪਦੇ ਹਨ ਉਹ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127 (ਏ) ਰਾਹੀਂ ਜਾਰੀ ਹੋਈਆਂ ਹਦਾਇਤਾਂ ਵਿੱਚ ਕਵਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪਿ੍ਰੰਟਿੰਗ ਪ੍ਰੈਸ ਚੋਣਾਂ ਸਬੰਧੀ ਕੋਈ ਵੀ ਮਟੀਰੀਅਲ ਜਿਵੈਂ ਪੋਸਟਰ, ਪੈਂਫਲੇਟ ਆਦਿ ਪਿ੍ਰੰਟ ਕਰਦੇ ਹਨ ਤਾਂ ਉਸ ਦੇ ਪਹਿਲੇ ਪੇਜ ਤੇ ਪਬਲੀਸ ਕਰਵਾਉਂਣ ਵਾਲੇ ਅਤੇ ਪਬਲਿਸ ਕਰਨ ਵਾਲੇ ਦਾ ਨਾਮ ਪਤਾ ਹੋਣਾ ਲਾਜਮੀ ਹੈ ਇਸ ਦੇ ਨਾਲ ਜੋ ਵੀ ਪਬਲਿਸ ਕੀਤਾ ਜਾ ਰਿਹਾ ਹੈ ਉਸ ਦੀ ਸੰਖਿਆ ਦਿੱਤੀ ਜਾਣੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਕੂਝ ਵੀ ਪਿ੍ਰੰਟ ਕਰਨ ਤੋਂ ਪਹਿਲਾਂ ਪਿ੍ਰੰਟ ਕਰਵਾਉਂਣ ਵਾਲੇ ਪਬਲੀਸਰ ਤੋਂ ਅਪੈਂਡਿਕਸ-ਏ ਵਿੱਚ ਡੈਕਲਾਰੇਸਨ ਲਿਆ ਜਾਵੇ ਜੋ ਕਿ ਪਬਲੀਸਰ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਅਤੇ 2 ਵਿਅਕਤੀਆਂ ਵੱਲੋਂ ਤਸਦੀਕ ਹੋਵੇ। ਇਸ ਦੇ ਨਾਲ ਹੀ ਅਪੈਂਡਿਕਸ-ਬੀ ਫਾਰਮ ਵਿੱਚ ਵੀ ਵੇਰਵੇ ਲਏ ਜਾਣ ਅਤੇ ਇਸ ਦਾ ਵੇਰਵਾ ਇਲੈਕਸਨ ਐਕਸਪੈਡੀਚਰ ਮੋਨੀਟਰਿੰਗ ਟੀਮ ਨੂੰ ਲਾਜਮੀ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਸਮੱਗਰੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਛਾਪਿਆ ਜਾਵੈ । ਨਿਯਮਾਂ ਦੀ ਪਾਲਣਾ ਨਾ ਕਰਨ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀੇ।