ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਨਵਾਂ ਡੇਰਾ ਮੁਖੀ

ਬਿਆਸ, 02 ਸਤੰਬਰ 2024 : ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। ਪਤਾ ਲੱਗਾ ਹੈ ਕਿ ਜਸਦੀਪ ਸਿੰਘ ਗਿੱਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਹਨ ਅਤੇ ਡੇਰੇ ਨਾਲ ਪਹਿਲਾਂ ਹੀ ਜੁੜੇ ਹੋਏ ਹਨ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 1990 ਵਿੱਚ ਗੱਦੀ ਸੰਭਾਲੀ ਸੀ ਅਤੇ ਉਹ 5ਵੇਂ ਡੇਰਾ ਮੁਖੀ ਦੇ ਭਾਣਜੇ ਸਨ। ਡੇਰੇ ਦੇ ਸੇਵਾਦਾਰਾਂ ਨੂੰ ਜਾਰੀ ਇੱਕ ਸੰਦੇਸ਼ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸ: ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ ਅਤੇ ਡੇਰੇ ਦੇ ਮੁਖੀ ਵਜੋਂ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਵੀ ਅਧਿਕਾਰ ਰਹੇਗਾ। ਸ: ਜਸਦੀਪ ਸਿੰਘ ਗਿੱਲ ਸ: ਸੁਖ਼ਦੇਵ ਸਿੰਘ ਗਿੱਲ ਦੇ ਬੇਟੇ ਹਨ। ਉਨ੍ਹਾਂ ਦੀ ਉਮਰ 43 ਸਾਲ ਹੈ। ਉਹ 15 ਮਾਰਚ 1979 ਨੂੰ ਪੈਦਾ ਹੋਏ ਸਨ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਐੱਮ.ਟੈਕ ਕੀਤੀ ਹੋਈ ਹੈ ਅਤੇ ਉਸਤੋਂ ਬਾਅਦ ਯੂਨੀਵਰਸਿਟੀ ਆਫ਼ ਕੈਂਬਰਿਜ ਤੋਂ ਵੀ ਸਿੱਖਿਆ ਲਈ ਹੈ ਅਤੇ ਉਨ੍ਹਾਂ ਨੇ ਡੇਰੇ ਤੋਂ ਨਾਮ ਦਾਨ ਲਿਆ ਹੋਇਆ ਹੈ। ਉਹ ਪਿਛਲੇ ਸਮੇਂ ਵਿੱਚ ਵਿਵਾਦਗ੍ਰਸਤ ਕੰਪਨੀ ‘ਰੈਨਬੈਕਸੀ’ ਨਾਲ ਵੀ ਜੁੜੇ ਰਹੇ ਹਨ। ਸਮਝਿਆ ਜਾਂਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਫ਼ੈਸਲਾ ਆਪਣੀ ਸਿਹਤ ਦੇ ਮੱਦੇਨਜ਼ਰ ਲਿਆ ਗਿਆ ਹੈ। ਉਹਨਾਂ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਦੀ ਸ਼ਿਕਾਇਤ ਪਾਈ ਗਈ ਸੀ

ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਆਖਰ ਕੌਣ?....
ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਨਿਯੁਕਤ ਕਰਨ ਤੋਂ ਬਾਅਦ ਡੇਰੇ ਦੀ ਸੰਗਤ ਅਤੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ, ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਆਖਰ ਕੌਣ ਹਨ। ਦਰਅਸਲ ਜਸਦੀਪ ਸਿੰਘ ਗਿੱਲ ਲੰਮੇ ਸਮੇਂ ਤੋਂ ਹੈਲਥ ਕੇਅਰ ਅਤੇ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਕਾਰਜਰਾਤ ਹਨ। ਉਨ੍ਹਾਂ ਹੈਲਥਕੇਅਰ ਡੇਟਾ ਅਤੇ ਵਿਸ਼ਲੇਸ਼ਣ ਦੇ ਵਿੱਚ ਗਲੋਬਲ ਲੀਡਰ IQVIA ਵਿੱਚ ਮੁੱਖ ਪ੍ਰਿੰਸੀਪਲ ਅਤੇ ਸਲਾਹਕਾਰ ਦੇ ਤੌਰ ਤੇ ਵੀ ਆਪਣੀ ਸੇਵਾ ਨਿਭਾਈ ਹੈ। ਉਹਨਾਂ ਵੱਡੇ ਪੱਧਰ ਤੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹੈਲਥ ਕੇਅਰ ਨਾਲ ਜੁੜੇ ਕੰਮਾਂ ਦੇ ਪ੍ਰਬੰਧਨ ਦਾ ਜਿੰਮਾ ਵੀ ਸੰਭਾਲਿਆ ਹੈ। ਉਹ 15 ਸਾਲਾਂ ਤੋਂ ਵੱਧ ਸਮੇਂ ਤੱਕ ਹੈਲਥ ਕੇਅਰ ਅਤੇ ਇਸਦੇ ਪ੍ਰਬੰਧਨ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਸਲਾਹਕਾਰ ਰਹੇ ਹਨ। ਉਹ ਘਰੇਲੂ ਅਤੇ ਮਲਟੀ ਨੈਸ਼ਨਲ ਕੰਪਨੀਆਂ ਦੋਵਾਂ ਦੇ ਲਈ ਹੀ ਉੱਚ ਪੱਧਰੀ ਸਲਾਹ ਦੇਣ ਦਾ ਕੰਮ ਕਰਦੇ ਰਹੇ ਹਨ। ਉਹਨਾਂ ਦੀ ਮਹਾਰਤ ਵੱਖ ਵੱਖ ਕਾਰੋਬਾਰੀ ਖਿੱਤਿਆਂ ਦੇ ਵਿੱਚ ਫੈਲੀ ਹੋਈ ਹੈ। ਜਿਸ ਦੇ ਵਿੱਚ ਰਣਨੀਤੀ ਵਿਕਾਸ, ਮਾਰਕੀਟਿੰਗ ਅਤੇ ਹੋਰ ਵਿਸ਼ੇਸ਼ਤਾਵਾਂ ਸ਼ਾਮਿਲ ਹਨ। ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀਐਚਡੀ ਕੀਤੀ ਹੈ। ਇਸ ਦੇ ਨਾਲ ਹੀ ਲੰਦਨ ਬਿਜਨਸ ਸਕੂਲ ਤੋਂ ਇੱਕ ਖਾਸ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਵੀ ਉਹਨਾਂ ਨੇ ਪੂਰਾ ਕੀ

q