ਡਿਪਟੀ ਕਮਿਸਨਰ ਨੇ ਸਿਮਲਾ ਪਹਾੜੀ ਵਿਖੇ ਸਹੀਦਾਂ ਦੀ ਯਾਦ ਚੋਂ ਬਣਾਏ ਸਿਲਪ ਫਲਕਮ ਦਾ ਕੀਤਾ ਅਨਾਵਰਨ

  • ਮੇਰੀ ਮਾਟੀ ਮੇਰਾ ਦੇਸ ਅਧੀਨ ਕਾਰਪੋਰੇਸਨ ਪਠਾਨਕੋਟ ਨੇ ਬਣਾਇਆ ਸਿਲਪ ਫਲਕਮ

ਪਠਾਨਕੋਟ, 18 ਅਗਸਤ : ਮੇਰੀ ਮਾਟੀ ਮੇਰਾ ਦੇਸ ਮੂਹਿੰਮ ਦੇ ਅਧੀਨ ਕਾਰਪੋਰੇਸਨ ਪਠਾਨਕੋਟ ਵੱਲੋਂ ਵੱਖ ਵੱਖ ਲੜੀਵਾਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਅਧੀਨ ਅੱਜ ਸਿਮਲਾ ਪਹਾੜੀ ਵਿਖੇ ਸਿਟੀ ਪਠਾਨਕੋਟ ਨਾਲ ਸਬੰਧਤ ਸਹੀਦਾਂ ਦੀ ਯਾਦ ਵਿੱਚ ਸਿਲਪ ਫਲਕਮ ਸਿਮਲਾ ਪਹਾੜੀ ਪਾਰਕ ਵਿੱਚ ਸਥਾਪਿਤ ਕੀਤਾ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਿਮਲਾ ਪਹਾੜੀ ਵਿਖੇ ਬਣਾਏ ਗਏ ਸਿਲਪ ਫਲਕਮ ਦਾ ਅਨਾਵਰਨ ਕੀਤਾ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਐਨ.ਕੇ. ਸਿੰਘ, ਜਿਲ੍ਹਾ ਨੋਡਲ ਅਫਸਰ ਮੇਰੀ ਮਾਟੀ ਮੇਰਾ ਦੇਸ, ਸੁਰਜੀਤ ਸਿੰਘ ਸੰਯੁਕਤ ਕਮਿਸਨਰ ਕਾਰਪੋਰੇਸਨ ਪਠਾਨਕੋਟ ਅਤੇ ਸੈਨਾ ਦੇ ਜਵਾਨਾਂ ਤੋਂ ਇਲਾਵਾ ਕਾਰਪੋਰੇਸਨ ਪਠਾਨਕੋਟ ਦੇ ਹੋਰ ਵੀ ਅਧਿਕਾਰੀ ਹਾਜਰ ਸਨ। ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸੰਬੋਧਤ ਕਰਦਿਆਂ ਕਿਹਾ ਕਿ ਮੇਰੀ ਮਾਟੀ ਮੇਰਾ ਦੇਸ ਪ੍ਰੋਗਰਾਮ ਦੇ ਅਧੀਨ ਸਹਿਰ ਅੰਦਰ ਵੱਖ ਵੱਖ ਪ੍ਰੋਗਰਾਮ ਕਰਕੇ ਲੋਕਾਂ ਨੂੰ ਦੇਸ ਭਗਤੀ ਦੀ ਭਾਵਨਾ ਹਿੱਤ ਜਾਗਰੁਕ ਕੀਤਾ ਜਾ ਰਿਹਾ ਹੈ। ਜਿਸ ਅਧੀਨ ਅੱਜ ਸਿਮਲਾ ਪਹਾੜੀ ਪਠਾਨਕੋਟ ਵਿਖੇ ਸਥਿਤ ਪਾਰਕ ਵਿਖੇ ਇੱਕ ਸਿਲਪ ਫਲਕਮ ਬਣਾਇਆ ਗਿਆ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਸਹੀਦਾਂ ਨੂੰ ਯਾਦ ਕਰਨਾ ਸਾਡੀ ਸਾਰਿਆਂ ਦੀ ਜਿਮ੍ਹੇਦਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਆਉਂਣ ਵਾਲੀਆਂ ਪੀੜੀਆਂ ਦੇ ਲਈ ਇੱਕ ਸੰਦੇਸ ਹੈ ਕਿ ਸਾਡੀ ਆਜਾਦੀ ਬਣੀ ਰਹੇ ਇਸ ਦੇ ਅਧੀਨ ਹੀ ਜੋ ਦੇਸ ਤੋਂ ਸਹੀਦ ਹੋਏ ਹਨ ਉਨ੍ਹਾਂ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਸਹੀਦਾ ਨੂੰ ਮਾਣ ਸਨਮਾਨ ਦੇਈਏ। ਉਨ੍ਹਾਂ ਕਿਹਾ ਕਿ ਇਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਰਾਂ ਕਿਹਾ ਕਿ ਅੱਜ ਜੋ ਸਿਲਪ ਫਲਕਮ ਬਣਾਇਆ ਗਿਆ ਹੈ ਇਸ ਤੇ ਸਿਟੀ ਪਠਾਨਕੋਟ ਨਾਲ ਸਬੰਧਤ ਸਹੀਦਾਂ ਦੇ ਨਾਮ ਸਿਲਾ ਤੇ ਲਿਖਵਾਏ ਗਏ ਹਨ ਤਾਂ ਜੋ ਇਨ੍ਹਾਂ ਬਲਿਦਾਨੀਆ ਦਾ ਜਿਕਰ ਆਉਂਣ ਵਾਲੀਆਂ ਪੀੜਿਆਂ ਤੇ ਵੀ ਦੇਖਣ ਨੂੰ ਮਿਲੇੇ।