ਸਵੱਚਛ ਭਾਰਤ ਮੂਹਿੰਮ ਅਧੀਨ ਬਣਾਈਆਂ ਟੀਮਾਂ ਵੱਲੋਂ ਕੀਤੇ ਕਾਰਜਾਂ ਦਾ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਰੀਵਿਓ

  • ਡੋਰ ਟੂ ਡੋਰ ਸਰਵੇ ਕਰਕੇ ਲੋਕਾਂ ਨੂੰ ਗਿੱਲੇ/ਸੂੱਕੇ ਕੂੜੇ ਵਾਲੇ ਕੀਤੇ ਜਾਵੈਗਾ ਜਾਗਰੂਕ –ਡਿਪਟੀ ਕਮਿਸਨਰ

ਪਠਾਨਕੋਟ, 05 ਅਕਤੂਬਰ : ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਲਗਾਤਾਰ ਮੂਹਿੰਮ ਚਲਾ ਕੇ ਲੋਕਾਂ ਨੂੰ ਸਵੱਚਛ ਭਾਰਤ ਮੂਹਿੰਮ ਦੇ ਅਧੀਨ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਵਾਤਾਵਰਣ ਸੰਭਾਲ ਦੇ ਲਈ ਹਰੇਕ ਵਿਅਕਤੀ ਦਾ ਯੋਗਦਾਨ ਪਾਊਂਣਾ ਬਹੁਤ ਹੀ ਜਰੂਰੀ ਹੈ, ਇਸ ਲਈ ਜਿਲ੍ਹਾ ਪਠਾਨਕੋਟ ਦੇ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅਪਣਾ ਯੋਗਦਾਨ ਪਾਉਂਣ ਅਤੇ ਵਾਤਾਵਰਣ ਨੂੰ ਸੁੱਧ ਰੱਖਣ ਦਾ ਭਾਗੀਦਾਰ ਬਣਨ। ਇਸ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਮਿਊਨਿਸੀਪਲ ਕਾਰਪੋਰੇਸਨ ਪਠਾਨਕੋਟ ਅਤੇ ਹੈਲਥ ਵਿਭਾਗ ਦੀ ਟੀਮ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੰਦੀਪ ਗੌਤਮ ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ ਅਤੇ ਸਵੇਤਾ ਸਿੰਘ ਡਿਸਟਰਿਕਟ ਡਿਵੈਲਪਮੈਂਟ ਫੈਲੋ ਅਤੇ ਉਨਾਂ ਦੇ ਨਾਲ 15 ਮੋਟੀਵੇਟਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਨਵਨੀਤ ਸ਼ਰਮਾ ਅਤੇ ਰਜਨੀ ਸ਼ਰਮਾ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਸਵੱਚਛ ਭਾਰਤ ਮੂਹਿੰਮ ਅਧੀਨ ਕੀਤੇ ਜਾ ਰਹੇ ਕੰਮਾਂ ਦਾ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਰੀਵਿਓ ਕੀਤਾ ਗਿਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਲਈ ਵੀ ਯੋਜਨਾ ਬਣਾਉਂਣ ਲਈ ਹਦਾਇਤਾਂ ਕੀਤੀਆਂ। ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਯੋਜਨਾਂਬੱਧ ਢੰਗ ਨਾਲ ਸੋਰਸ ਸੈਗਰੀਗੇਸ਼ਨ ਅਤੇ ਡੋਰ ਟੂ ਡੋਰ ਕਲੈਕਸ਼ਨ ਵਿੱਚ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ । ਉਨ੍ਹਾਂ ਪਠਾਨਕੋਟ ਵਿਖੇ ਕਾਰਜ ਕਰ ਰਹੇ ਰੇਹੜੀ ਵਾਲਿਆਂ ਨੂੰ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁਕਾਨਾਂ ਅੰਦਰ ਵੀ ਡਸਟਬੀਨ ਲਗਾਏ ਜਾਣ ਅਤੇ ਗੰਦਗੀ ਨੂੰ ਸੜਕ ਤੇ ਨਾ ਖਿਲਾਰਿਆ ਜਾਵੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦੁਕਾਨ ਦਾ ਕੂੜ੍ਹਾ ਆਦਿ ਡਸਟਬੀਨ ਵਿੱਚ ਪਾਵਾਂਗੇ ਤਾਂ ਸਾਫ ਸਫਾਈ ਹੋਵੇਗੀ ਤਾਂ ਇਸ ਨਾਲ ਸਹਿਰ ਦੀ ਸੁੰਦਰਤਾ ਵਿੱਚ ਤਾਂ ਵਾਧਾ ਹੋਵੇਗਾ ਹੀ ਇਸ ਦੇ ਨਾਲ ਅਸੀਂ ਵੀ ਵਾਤਾਵਰਣ ਸੰਭਾਲ ਵਿੱਚ ਅਪਣਾ ਯੋਗਦਾਨ ਪਾ ਸਕਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਮੂਹਿੰਮ ਅਧੀਨ ਡੋਰ ਟੂ ਡੋਰ ਪਹੁੰਚ ਕਰਕੇ ਲੋਕਾਂ ਨੂੰ ਗਿੱਲੇ ਅਤੇ ਸੂੱਕੇ ਕੂੜੇ ਬਾਰੇ ਜਾਣਕਾਰੀ ਦਿੱਤੀ ਜਾਵੈ ਅਤੇ ਜਾਗਰੂਕ ਕੀਤਾ ਜਾਵੈ।