ਜਵਾਹਰ ਨਵੋਦਿਆਂ ਵਿਦਿਆਲਿਆ ਨਾਜੋਚੱਕ ਵਿਖੇ 6ਵੀਂ ਕਲਾਸ ਵਿੱਚ ਦਾਖਿਲੇ ਲਈ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਪੋਸਟਰ ਲਾਂਚ

  • ਜਵਾਹਰ ਨਵੋਦਿਆਂ ਵਿਦਿਆਲਿਆ ਨਾਜੋਚੱਕ ਵਿਖੇ ਅਪਣੇ ਬੱਚੇ ਦੇ ਸੁਨਿਹਰੇ ਭਵਿੱਖ ਲਈ ਕਰੋ ਆਨ ਲਾਈਨ ਅਪਲਾਈ-ਡਿਪਟੀ ਕਮਿਸਨਰ

ਪਠਾਨਕੋਟ 09 ਜੁਲਾਈ : ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵੱਲੋਂ 6ਵੀਂ ਕਲਾਸ ਵਿੱਚ ਦਾਖਿਲਾ ਲੈਣ ਲਈ ਦਾਖਿਲਾ ਪ੍ਰੀਖਿਆ -2024 ਆਯੋਜਿਤ ਕੀਤੀ ਗਈ ਹੈ ਜਿਸ ਅਧੀਨ ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ-ਕਮ-ਚੇਅਰਮੈਨ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਪ੍ਰਬੰਧਨ ਕਮੇਟੀ ਨੇ 6ਵੀਂ ਕਲਾਸ ਵਿੱਚ ਦਾਖਿਲੇ ਲਈ ਪੋਸਟਰ ਜਾਰੀ ਕੀਤਾ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਪਿ੍ਰੰਸੀਪਲ ਡਾ. ਸੰਦੀਪ ਕੁਮਾਰ ਵੀ ਹਾਜਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ-ਕਮ-ਚੇਅਰਮੈਨ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਪ੍ਰਬੰਧਨ ਕਮੇਟੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵੀਂ ਕਲਾਸ ਵਿੱਚ ਦਾਖਿਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵੱਲੋਂ ਦਾਖਿਲਾ ਅਰਜੀਆਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਲਈ 10 ਅਗਸਤ 2023 ਤੱਕ ਅਵੇਦਨ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਿਲਾ ਪ੍ਰੀਖਿਆ 20 ਜਨਵਰੀ 2024 ਨੂੰ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿ ਜਿਲ੍ਹਾ ਪਠਾਨਕੋਟ ਦੇ ਜੋ ਵਿਦਿਆਰਥੀ 6ਵੀਂ ਕਲਾਸ ਵਿੱਚ ਦਾਖਿਲਾ ਲੈਣਾ ਚਾਹੁੰਦੇ ਹਨ ਉਹ ਅਪਣੀਆਂ ਅਰਜੀਆਂ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਲਈ www.navodaya.gov.in ਅਤੇ http://Navodaya.gov.in/.../JNVST-class/andvidyalayawebsite ਲਿੰਕ ਜਾਂ ਸਕੂਲ ਦੀ ਵੈਬਸਾਈਡ http://navodaya.gov.in/.../ pathankot/en/home/index/html ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ http://navodaya.gov.in/nvs/nvs-school/pathankot/en/home/index/html ਵਿੱਚ ਪੜਦੇ ਹਨ ਦਾਖਿਲੇ ਲਈ ਅਪਲਾਈ ਕਰ ਸਕਦੇ ਹਨ।