ਬਟਾਲਾ ‘ਚ ਇੱਕ ਘਰ ‘ਚੋ ਪਤੀ ਪਤਨੀ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਵੱਲੋਂ ਜਾਂਚ ਜਾਰੀ 

ਬਟਾਲਾ, 11 ਅਗਸਤ : ਨੇੜਲੇ ਪਿੰਡ ਮੀਕਾ ਦੇ ਇੱਕ ਘਰ ‘ਚੋ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ਤੇ ਪੁੱਜੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜੇ ‘ਚ ਲੈ ਕੇ ਪੋਸ਼ਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ।ਪੁਲਿਸ ਅਨੁਸਾਰ ਪਤੀ ਪਤਨੀ ਦਾ ਕਤਲ ਇੱਕ-ਦੋ ਦਿਨ ਪਹਿਲਾਂ ਹੋਏ ਹੋਣ ਦੀ ਸ਼ੱਕ ਹੈ। ਮ੍ਰਿਤਕਾਂ ਦੀ ਪਹਿਚਾਣ ਲਸ਼ਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਅਮਰੀਕ ਕੌਰ ਪਤਨੀ ਲਸ਼ਕਰ ਸਿੰਘ ਵਾਸੀ ਪਿੰਡ ਮੀਕੇ ਘੁਮਾਣ ਵਜੋਂ ਹੋਈ ਹੈ। ਪਤੀ ਪਤਨੀ ਦੇ ਕਤਲ ਦੇ ਕਾਰਨਾਂ ਦਾ ਹਾਲੇ ਕੁੱਝ ਪਤਾ ਨਹੀਂ ਲੱਗਾ ਪਰ ਪੁਲਿਸ ਵੱਲੋਂ ਜਾਂਚ ਜਾਰੀ ਹੈ।