ਸਾਧਾਰਨ ਕਿਸਾਨ ਪਰਿਵਾਰ ਦੀ ਧੀ ਬਣੀ ਜੱਜ, ਪਿੰਡ ਪਹੁੰਚਣ ਤੇ ਕੀਤਾ ਪਰਿਵਾਰ ਵਲੋਂ ਨਿੱਘਾ ਸੁਆਗਤ

ਗੁਰਦਾਸਪੁਰ, 12 ਅਕਤੂਬਰ : ਜ਼ਿਲ੍ਹਾ ਗੁਰਦਾਸਪੁਰ ਪਿੰਡ ਰਸੂਲਪੁਰ ਦੇ ਸਧਾਰਨ ਕਿਸਾਨ ਪਰਿਵਾਰ ਦੀ ਧੀ ਮਨਮੋਹਨ ਪ੍ਰਤੀ ਕੋਰ ਬਣੀ ਜੱਜ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ। ਮਨਮੋਹਨ ਪ੍ਰਤੀ ਕੋਰ ਜਿਵੇ ਹੀ ਜੱਜ ਬਣਕੇ ਧੀ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉਥੇ ਹੀ ਮਨਮੋਹਨ ਪ੍ਰੀਤ ਕੌਰ ਦਾ ਕਹਿਣਾ ਸੀ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ ਜਦਕਿ ਜੇਕਰ ਉਹ ਇਥੇ ਰਹਿ ਮਿਹਨਤ ਕਰੇ ਤਾ ਪੰਜਾਬ ਅਤੇ ਆਪਣੇ ਦੇਸ਼ ਚ ਵੀ ਬਹੁਤ ਮੌਕੇ ਹਨ ਅਗੇ ਵਧਣ ਦੇ ਬਟਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਕਿਸਾਨ ਸਤਨਾਮ ਸਿੰਘ ਮੱਲੀ ਦੀ ਧੀ ਮਨਮੋਹਨਪ੍ਰੀਤ ਕੌਰ ਜੱਜ ਬਣੀ ਹੈ। ਮਨਮੋਹਨਪ੍ਰੀਤ ਕੌਰ ਨੇ ਜੱਜ ਬਣ ਕੇ ਪਿੰਡ ਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ । ਮਨਮੋਹਨ ਪ੍ਰੀਤ ਕੌਰ ਦਾ ਪਿੰਡ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਜੱਜ ਬਣ ਕੇ ਪਿੰਡ ਪਹੁੰਚੀ ਮਨਮੋਹਨਪ੍ਰੀਤ ਕੌਰ ਨੇ ਕਿਹਾ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਅਤੇ ਉਥੇ ਹੀ ਧੀ ਮਨਮੋਹਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਇਸ ਉਪਲਬਦੀ ਲਈ ਉਸ ਨੂੰ ਸੱਭ ਤੋਂ ਵੱਡਾ ਸਹਿਯੁਗ ਮਾਤਾ ਪਿਤਾ ਅਤੇ ਪਰਿਵਾਰ ਚ ਭਰਾ ਦਾ ਰਿਹਾ ਅਤੇ ਉਥੇ ਹੀ ਮਨਮੋਹਨ ਪ੍ਰੀਤ ਕੌਰ ਦਾ ਕਹਿਣਾ ਸੀ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ ਜਦਕਿ ਜੇਕਰ ਉਹ ਇਥੇ ਪੰਜਾਬ ਚ ਅਤੇ ਭਾਰਤ ਚ ਰਹਿ ਮਿਹਨਤ ਕਰੇ ਤਾ ਪੰਜਾਬ ਅਤੇ ਆਪਣੇ ਦੇਸ਼ ਚ ਵੀ ਬਹੁਤ ਮੌਕੇ ਹਨ ਅਗੇ ਵਧਣ ਦੇ ਅਤੇ ਬਹੁਤ ਅਹਿਮ ਸਥਾਨ ਹਨ। ਉਥੇ ਹੀ ਪਰਿਵਾਰ ਚ ਵੀ ਵੱਡੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਬਰਨਾਲਾ ਦੇ ਪੀਆਰਟੀਸੀ ਬੱਸ ਦੇ ਡਰਾਈਵਰ ਹਰਪਾਲ ਸਿੰਘ ਦੀ ਬੇਟੀ ਕਿਰਨਦੀਪ ਕੌਰ ਦੀ ਬਤੌਰ ਜੱਜ ਨਿਯੁਕਤੀ ਹੋਈ ਹੈ ਅਤੇ ਇੱਕ  ਕਾਂਸਟੇਬਲ ਦੀ ਧੀ ਅੰਜਲੀ ਕੌਰ ਵੀ ਜੱਜ ਬਣੀ  ਹੈ।