ਦਾਣਾ ਮੰਡੀ ਰਈਆ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਡੀਕਰਨ ਸ਼ਾਖਾ ਵਲੋਂ ਕੰਡੇ-ਵੱਟੇ ਤੇ ਤੋਲ ਕੀਤੇ ਚੈਕ 

ਅੰਮ੍ਰਿਤਸਰ 27 ਅਕਤੂਬਰ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼੍ਰੀ. ਜਸਵੰਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ  ਇੰਚਾਰਜ ਮਾਰਕੀਟਿੰਗ ਵਿੰਗ ਸ਼੍ਰੀ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਹਾਇਕ ਮੰਡੀਕਰਣ ਅਫਸਰ, ਮਾਰਕੀਟਿੰਗ ਸੈਕਸ਼ਨ ਅੰਮ੍ਰਿਤਸਰ ਸ਼੍ਰੀ ਮਤੀ ਹਰਦੀਪ ਕੌਰ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਸਿਵਾਨੀ ਪਲਿਆਲ ਖੇਤੀਬਾੜੀ ਵਿਕਾਸ ਅਫ਼ਸਰ (ਖੇ.ਵਿ.ਅ), ਸ਼੍ਰੀਮਤੀ ਰੀਨੂੰ ਵਿਰਦੀ (ਖੇ.ਵਿ.ਅ.) ਅਤੇ ਸ਼੍ਰੀ ਹਰਜਿੰਦਰ ਸਿੰਘ (ਖੇ.ਵਿ.ਅ) ਅਧਾਰਿਤ ਟੀਮ ਵਲੋਂ ਰਈਆ ਅਤੇ ਖਿਲਚੀਆਂ ਮੰਡੀ ਦਾ ਦੌਰਾ ਕੀਤਾ ਗਿਆ। ਟੀਮ ਵਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਚੈਕ ਕੀਤੇ ਗਏ ਅਤੇ ਦੋ ਗਲਤ ਤੋਲ ਕੇਸ ਫੜੇ ਗਏ। ਟੀਮ ਵਲੋਂ ਗਲਤ ਪਾਏ ਗਏ ਤੋਲ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ ਇੱਕ ਕੇਸ ਅਧੀਨ ਦੋਸ਼ੀ ਆੜਤੀਏ ਨੂੰ ਜ਼ੁਰਮਾਨਾ ਵੀ ਕਰਵਾਇਆ ਗਿਆ। ਟੀਮ ਵਲੋਂ ਮੌਕੇ ਤੇ ਮੋਜੂਦ ਕਿਸਾਨਾਂ ਨੂੰ ਸਾਫ ਸਫਾਈ ਦੇ ਖਰਚਿਆਂ, ਤਸਦੀਕ ਸ਼ੁਦਾ ਕੰਡਿਆਂ ਦੀ ਪਰਖ ਬਾਰੇ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਆਪਣੀ ਨਿਗਰਾਨੀ ਹੇਠਾਂ ਤੁਲਾਈ ਕਰਵਾਉਣ ਲਈ ਅਪੀਲ ਕੀਤੀ ਗਈ। ਚੈਕਿੰਗ ਦੌਰਾਨ ਮਾਰਕੀਟ ਕਮੇਟੀ ਰਈਆ ਦੇ ਸਟਾਫ ਵਲੋਂ ਪੂਰਾ ਸਹਿਯੋਗ ਕੀਤਾ ਗਿਆ।