ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਜਿਲ੍ਹਾ ਪਠਾਨਕੋਟ ਅੰਦਰ ਬਣਾਏ ਜਾ ਰਹੇ ਸਰਕਟ ਹਾਊਸ ਦੇ ਨਿਰਮਾਣ ਕਾਰਜ ਦਾ ਜਾਇਜਾ ਲੈਣ ਲਈ ਕੀਤਾ ਨਿਰੀਖਣ ਦੋਰਾ

  • ਅਧਿਕਾਰੀਆਂ ਨੂੰ ਦਿੱਤੇ ਦਿਸਾ ਨਿਰਦੇਸ ਨਿਰਧਾਰਤ ਸਮੇਂ ਅੰਦਰ ਕੀਤਾ ਜਾਵੇ ਸਰਕਟ ਹਾਊਸ ਦਾ ਕੰਮ ਮੁਕੰਮਲ

ਪਠਾਨਕੋਟ, 09 ਜਨਵਰੀ : ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਪ੍ਰਸਾਸਨਿਕ ਅਧਿਕਾਰੀਆਂ ਨਾਲ ਸਰਨਾ ਵਿਖੇ ਬਣਾਏ ਜਾ ਰਹੇ ਸਰਕਟ ਹਾਊਸ ਦਾ ਨਿਰੀਖਣ ਕਰਨ ਲਈ ਅਚਨਚੇਤ ਦੋਰਾ ਕੀਤਾ ਅਤੇ ਚਲ ਰਹੇ ਕੰਮ ਦਾ ਜਾਇਜਾ ਲਿਆ। ਇਸ ਮੋਕੇ ਉਨ੍ਹਾਂ ਦੇ ਨਾਲ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੀ ਮੋਜੂਦ ਸਨ। ਇਸ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੋਰਭ ਬਹਿਲ ਜਰਨਲ ਸਕੱਤਰ, ਖੁਸਬੀਰ ਕਾਟਲ, ਭੁਪਿੰਦਰ ਸਿੰਘ ਕਟਾਰੂਚੱਕ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਪਰਵਿੰਦਰ ਸਿੰਘ ਐਸ.ਡੀ.ਓ. ਲੋਕ ਨਿਰਮਾਣ ਵਿਭਾਗ, ਬਿੱਲਡਰ ਪਿ੍ਰੰਸ ਗੰਡੋਤਰਾ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ। ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਿਲ੍ਹਾ ਪਠਾਨਕੋਟ ਵਿਖੇ ਬਣਾਏ ਜਾ ਰਹੇ ਸਰਕਟ ਹਾਊਸ ਦੇ ਕਾਰਜ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕਈ ਵਰਿਆਂ ਤੋਂ ਬਾਅਦ ਵੀ ਪਹਿਲਾ ਕੋਈ ਵੀ ਸਰਕਟ ਹਾਊਸ ਨਹੀਂ ਸੀ ਜਿਸ ਦੇ ਚਲਦਿਆਂ ਜਦੋਂ ਵੀ ਕੋਈ ਬਾਹਰ ਤੋਂ ਕੋਈ ਜਿਲ੍ਹੇ ਅੰਦਰ ਆਉਂਦਾ ਸੀ ਤਾਂ ਠਹਿਰਾਉਂਣ ਦੇ ਲਈ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ । ਜਿਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਕਰੀਬ 8 ਕਰੋੜ ਰੁਪਏ ਦੀ ਲਾਗਤ ਦੇ ਨਾਲ 12 ਕਮਰਿਆਂ ਦਾ ਸਰਕਟ ਹਾਊਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਵੀ.ਵੀ.ਆਈ.ਪੀਜ ਕਮਰੇ ਹੋਣਗੇ ਅਤੇ 10 ਹੋਰ ਵਧੀਆ ਕਮਰੇ ਹੋਣਗੇ। ਜਿਸ ਦਾ ਕੰਮ ਪ੍ਰਗਤੀ ਤੇ ਚਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਰਕਟ ਹਾਊਸ ਤਿਆਰ ਕਰਕੇ ਜਿਲ੍ਹਾ ਪਠਾਨਕੋਟ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਟ ਹਾਊੋਸ ਵਿੱਚ ਕਰੀਬ 100 ਤੋਂ 150 ਲੋਕਾਂ ਦੀ ਸਮਰੱਥਾ ਵਾਲਾ ਵਿਸਾਲ ਕਾਂਨਫਰੰਸ ਹਾਲ ਵੀ ਤਿਆਰ ਕੀਤਾ ਜਾਵੈਗਾ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਂਨਫਰੰਸ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਵਧੀਆ ਪਾਰਕ ਹੋਵੇਗੀ ਅਤੇ ਵਹੀਕਲ ਪਾਰਕਿੰਗ ਦੇ ਲਈ ਵੀ ਵਿਸੇਸ ਸਥਾਨ ਬਣਾਏ ਜਾਣਗੇ। ਉਨ੍ਹਾਂ ਇਸ ਮੋਕੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਟ ਹਾਊਸ ਦਾ ਨਿਰਮਾਣ ਕਰ ਰਹੀ ਬਿਲਡਰ ਕੰਪਨੀ ਦੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਜਾਰੀ ਕਰਦਿਆਂ ਕਿਹਾ ਕਿ ਕੰਮ ਪੂਰੀ ਗੁਣਵੱਤਾ ਦੇ ਅਧਾਰ ਤੇ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਕੋਤਾਹੀ ਨਾ ਵਰਤੀ ਜਾਵੇ ਤਾਂ ਜੋ ਜਿਲ੍ਹਾ ਪਠਾਨਕੋਟ ਨੂੰ ਇੱਕ ਵਧੀਆ ਧਰੋਹਰ ਮਿਲ ਸਕੇ।