ਕੈਬਨਿਟ ਮੰਤਰੀ ਕਟਾਰੂਚੱਕ ਨੇ ਨਗਰ ਕੌਂਸਲ ਸੁਜਾਨਪੁਰ ਦਾ ਕੀਤਾ ਦੋਰਾ

  • ਨਗਰ ਕੌਂਸਲ ਸੁਜਾਨਪੁਰ ਪ੍ਰਧਾਨ ਅਤੇ ਹੋਰ ਕੌਂਸਲਰਾਂ ਨਾਲ ਸਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤਾ ਵਿਚਾਰ ਵਟਾਂਦਰਾ
  • ਪਹਿਲ ਦੇ ਅਧਾਰ ਤੇ ਜਨ ਭਲਾਈ ਕਾਰਜ ਕਰਕੇ ਲੋਕਾਂ ਨੂੰ ਦਿੱਤੀ ਜਾਵੈਗੀ ਰਾਹਤ –ਸ੍ਰੀ ਲਾਲ ਚੰਦ ਕਟਾਰੂਚੱਕ
  • ਸੁਜਾਨਪੁਰ ਵਾਸੀਆਂ ਨੂੰ ਜਲਦ ਮਿਲਣਗੇ ਦੋ ਵੱਡੇ ਤੋਹਫੇ, ਵਾਟਰ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਦੀ ਸੁਵਿਧਾ

ਪਠਾਨਕੋਟ, 01 ਅਗਸਤ : ਅੱਜ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰ ਪੰਜਾਬ ਵੱਲੋਂ ਨਗਰ ਕੌਂਸਲ ਸੁਜਾਨਪੁਰ ਦਾ ਵਿਸੇਸ ਤੋਰ ਤੇ ਦੋਰਾ ਕੀਤਾ ਗਿਆ। ਇਸ ਮੋਕੇ ਤੇ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅਨੁਰਾਧਾ ਬਾਲੀ, ਉਪ ਪ੍ਰਧਾਨ ਸ੍ਰੀ ਸੁਰਿੰਦਰ ਮਨਹਾਸ ਅਤੇ ਹੋਰ ਕੌਂਸਲਰਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ੍ਰੀ ਅੰਮਿਤ ਮੰਟੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਮਨਜਿੰਦਰ ਸਿੰਘ ਈ.ਓ. ਨਗਰ ਕੌਂਸਲ ਸੁਜਾਨਪੁਰ, ਪੁਸਪਾ ਦੇਵੀ ਕੌਂਸਲਰ, ਲਕਛਮੀ ਵਰਮਾ ਕੌਂਸਲਰ, ਮਹਿੰਦਰ ਬਾਲੀ ਕੌਂਸਲਰ, ਦਵਾਰਕਾ ਦਾਸ ਕੌਂਸਲਰ, ਅਵਿਨਾਸ ਡੋਗਰਾ ਕੌਂਸਲਰ, ਗੀਤਾ ਸਰਮਾ ਕੋਂਸਲਰ, ਸਰੋਜ ਬਾਲਾ ਕੌਂਸਲਰ, ਰਮੇਸ ਚੰਦ ਕੌਂਸਲਰ, ਅਸੋਕ ਬਾਵਾ ਕੋਂਸਲਰ, ਰੀਤੂ ਬਾਲਾ ਕੌਂਸਲਰ ਅਤੇ ਹੋਰ ਨਗਰ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਵੱਲੋਂ ਨਗਰ ਕੌਂਸਲ ਸੁਜਾਨਪੁਰ ਦਾ ਦੋਰਾ ਕਰਕੇ ਸਹਿਰ ਦੀਆਂ ਸਮੱਸਿਆਵਾਂ ਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਦੇ ਲਈ ਭਰੋਸਾ ਦਿੱਤਾ। ਮੀਟਿੰਗ ਦੋਰਾਨ ਸ੍ਰੀ ਅਮਿਤ ਮੰਟੂ ਹਲਕਾ ਇੰਚਾਰਜ ਅਤੇ ਸ੍ਰੀ ਸੁਰਿੰਦਰ ਮਨਹਾਸ ਉਪ ਪ੍ਰਧਾਨ ਨਗਰ ਕੌਂਸਲ ਸੁਜਾਨਪੁਰ ਵੱਲੋਂ ਕੈਬਨਿਟ ਮੰਤਰੀ ਪੰਜਾਬ ਜੀ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਚੁਣੀ ਗਈ ਹੈ ਅਤੇ ਪਾਰਟੀ ਹਮੇਸਾਂ ਲੋਕ ਹਿੱਤ ਦੇ ਲਈ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੁਜਾਨਪੁਰ ਸਿਟੀ ਅੰਦਰ ਸੀਵਰੇਜ ਅਤੇ ਵਾਟਰ ਸਪਲਾਈ ਦੀ ਮੁੱਖ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਇਹ ਦੱਸਦਿਆਂ ਖੁਸੀ ਹੋ ਰਹੀ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਦੋ  ਵਾਟਰ  ਟ੍ਰੀਟਮੈਂਟ ਪਲਾਂਟ ਲਗਾਉਂਣ ਦੀ ਆਗਿਆ ਦਿੱਤੀ ਗਈ ਹੈ । ਜਿਸ ਅਧੀਨ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਨਰੋਟ ਜੈਮਲ ਸਿੰਘ ਅਤੇ ਸੁਜਾਨਪੁਰ ਵਿਖੇ ਲਗਾਇਆ ਜਾਵੈਗਾ। ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਲੱਗਣ ਨਾਲ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਇਹ ਪਲਾਂਟ 24 ਘੰਟੇ ਕੰਮ ਕਰਿਆ ਕਰਨਗੇ। ਉਨ੍ਹਾਂ ਕਿਹਾ ਕਿ ਸੁਜਾਨਪੁਰ ਨਜਦੀਕ ਹੀ ਜਮੀਨ ਵੀ ਖਰੀਦ ਲਈ ਗਈ ਹੈ ਅਤੇ ਜਲਦੀ ਕੰਮ ਸੁਰੂ ਕੀਤਾ ਜਾਵੈਗਾ। ਇਸ ਤੋਂ ਇਲਾਵਾ ਸਹਿਰ ਦੀ ਜੋ ਸੀਵਰੇਜ ਦੀ ਸਮੱਸਿਆ ਹੈ ਉਸ ਦੇ ਹੱਲ ਲਈ ਵੀ ਸੁਜਾਨਪੁਰ 6 ਏਕੜ ਜਮੀਨ ਦੀ ਲੋੜ ਹੈ ਜੋ ਬੱਸ ਸਟੇਂਡ ਦੇ ਨਜਦੀਕ ਦੇਖੀ ਜਾ ਰਹੀ ਹੈ। ਜਲਦੀ ਹੀ ਸੀਵਰੇਜ ਲਈ ਜਮੀਨ ਦੀ ਵੀ ਚੋਣ ਕਰ ਲਈ ਜਾਵੈਗੀ। ਉਨ੍ਹਾਂ ਕਿਹਾ ਕਿ ਸੁਜਾਨਪੁਰ ਨਿਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਵੱਡੇ ਤੋਹਫੇ ਮਿਲਣ ਜਾ ਰਹੇ ਹਨ ਅਸੀਂ ਇਨ੍ਹਾਂ ਕਾਰਜਾਂ ਦੇ ਲਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸੁਜਾਨਪੁਰ ਵਿਖੇ ਜੋ ਰੇਲਵੇ ਫਲਾਈ ਓਵਰ ਦਾ ਕੰਮ ਜੋ ਕਿ ਬਹੁਤ ਦੇਰ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਕਾਰਜਾਂ ਦੇ ਹੱਲ ਲਈ ਵੀ ਜਲਦੀ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 16 ਮਹੀਨਿਆਂ ਦੋਰਾਨ ਕਰੀਬ 16 ਹਜਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਹਨ, ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰਾਜ ਪੋਜੈਕਟ ਸਾਹਪੁਰਕੰਡੀ ਡੈਮ ਦਾ ਕਾਰਜ ਵੀ ਜਲਦੀ ਮੁਕੰਮਲ ਹੋ ਰਿਹਾ ਹੈ ਇਸ ਦੇ ਸੁਰੂ ਹੋਣ ਨਾਲ ਕੰਡੀ ਖੇਤਰ ਦੇ ਲੋਕਾਂ ਨੂੰ ਵੀ ਸਿੰਚਾਈ ਦੇ ਲਈ ਪਾਣੀ ਦੀ ਕਿੱਲਤ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸੁਜਾਨਪੁਰ ਨਗਰ ਕੌਂਸਲ ਵਧੀਆ ਕਾਰਜ ਕਰ ਰਹੀ ਹੈ ਜਿਸ ਦੇ ਲਈ ਇਹ ਵਧਾਈ ਦੇ ਪਾਤਰ ਹਨ।