ਕੈਬਨਿਟ ਮੰਤਰੀ ਕਟਾਰੂਚੱਕ ਫਿਰੋਜਪੁਰ ਕਲ੍ਹਾਂ ਅਤੇ ਪਿੰਡ ਡੱਲਾ ਵਿਖੇ ਵਣ ਵਿਭਾਗ ਦੀਆਂ ਨਰਸਰੀਆਂ ਅੰਦਰ ਬਣਾਏ ਪਖਾਨਿਆਂ ਦਾ ਕੀਤਾ ਉਦਘਾਟਣ  

  • ਨਰਸਰੀਆਂ ਅੰਦਰ ਪਖਾਨਿਆਂ ਦਾ ਨਿਰਮਾਣ ਕਰਵਾ ਕੇ ਪੂਰੇ ਭਾਰਤ ਵਿੱਚ ਪੰਜਾਬ ਬਣਿਆ ਮੂਹਰੀ ਸੂਬਾ : ਕੈਬਨਿਟ ਮੰਤਰੀ 

ਪਠਾਨਕੋਟ, 29 ਸਤੰਬਰ : ਬਹੁਤ ਖੁਸੀ ਦੀ ਗੱਲ ਹੈ ਕਿ ਪੰਜਾਬ ਦਾ ਜਿਲ੍ਹਾ ਪਠਾਨਕੋਟ ਸੂਬੇ ਅੰਦਰ ਅਤੇ ਪੂਰੇ ਭਾਰਤ ਅੰਦਰ ਇੱਕ ਵਿਲੱਖਣ ਪਹਿਲ ਕਰਕੇ ਜਿਸ ਵਿੱਚ ਹਰੇਕ ਨਰਸਰੀ ਅੰਦਰ ਪਖਾਨਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ ਮੂਹਰੀ ਜਿਲ੍ਹਾ ਬਣਕੇ ਦੇਸ ਦੇ ਸਾਹਮਣੇ ਆਇਆ ਹੈ, ਇਸ ਅਧੀਨ ਹੀ ਅੱਜ ਜਿਲ੍ਹਾ ਪਠਾਨਕੋਟ ਵਿਖੇ ਵਣ ਵਿਭਾਗ ਦੀ ਨਰਸਰੀ ਫਿਰੋਜਪੁਰ ਕਲ੍ਹਾ ਅਤੇ ਡੱਲਾ ਵਿਖੇ ਸਥਿਤ ਨਰਸਰੀਆਂ ਅੰਦਰ ਨਵੇਂ ਬਣਾਏ ਪਖਾਨਿਆਂ ਨੂੰ ਕਰਮਚਾਰੀਆਂ ਦੇ ਸਪੂਰਦ ਕੀਤੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਉਪਰੋਕਤ ਪਿੰਡਾਂ ਅੰਦਰ ਸਥਿਤ ਵਣ ਵਿਭਾਗ ਦੀਆਂ ਨਰਸਰੀਆਂ ਅੰਦਰ ਨਵੇਂ ਬਣਾਏ ਪਖਾਨਿਆਂ ਦਾ ਉਦਘਾਟਣ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਅਮਿਤ ਮੰਟੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਗੁਰਨਾਮ ਸਿੰਘ ਬਲਾਕ ਪ੍ਰਧਾਨ ਸੁਜਾਨਪੁਰ, ਚੈਨ ਸਿੰਘ ਬਲਾਕ ਪ੍ਰਧਾਨ ਧਾਰ ਕਲ੍ਹਾ, ਭਾਣੂ ਪਰਤਾਪ ਯੂਵਾ ਨੇਤਾ ਆਮ ਆਦਮੀ ਪਾਰਟੀ, ਸੁਰਿੰਦਰ ਮਨਹਾਸ ਕੌਂਸਲਰ,ਰੇਂਜਰ ਅਫਸਰ ਵਰਿੰਦਰ ਸਿੰਘ, ਗਾਰਡ ਇੰਚਾਰਜ ਦਿਆ ਰਾਮ, ਹੀਰਾ ਲਾਲ ਅਕਾਊਂਟੈਂਟ ਅਤੇ ਹੋਰ ਵਿਭਾਗੀ ਕਰਮਚਾਰੀਆਂ ਤੋਂ ਇਲਾਵਾ ਪਾਰਟੀ ਕਾਰਜਕਰਤਾ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਅਕਸਰ ਸਾਰੇ ਪੰਜਾਬ ਅੰਦਰ ਵਣ ਵਿਭਾਗ ਦੀਆਂ ਨਰਸਰੀਆਂ ਅੰਦਰ ਦੋਰੇ ਕੀਤੇ ਅਤੇ ਜਾਇਜਾ ਲਿਆ। ਜਿਸ ਦੋਰਾਨ ਉਨ੍ਹਾਂ ਦੇਖਿਆ ਕਿ ਹਰੇਕ ਨਰਸਰੀ ਅੰਦਰ ਮਹਿਲਾਵਾਂ ਜਿਆਦਾਤਰ ਕੰਮਕਾਜ ਕਰਦੀਆਂ ਹਨ ਅਤੇ ਸਾਰਾ ਦਿਨ ਕੰਮਕਾਜ ਦੋਰਾਨ ਉਨ੍ਹਾਂ ਨੂੰ ਪਖਾਨਿਆ ਦੇ ਨਾ ਹੋਣ ਕਰਕੇ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਵੱਲੋਂ ਇਸ ਸਮੱਸਿਆ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਅੱਗੇ ਰੱਖਿਆ ਗਿਆ । ਇਸ ਉਪਰਾਲੇ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਉਪਰਾਲਿਆਂ ਸਦਕਾ ਹਰੇਕ ਨਰਸਰੀਆਂ ਅੰਦਰ ਪਖਾਨੇ ਬਣਾ ਕੇ ਦਿੱਤੇ ਜਾਣ ਦੀ ਮਨਜੂਰੀ ਦਿੱਤੀ ਗਈ ਜੋ ਕਿ ਪੂਰੇ ਭਾਰਤ ਵਿੱਚ ਮਿਸਾਲ ਬਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਅੰਦਰ ਕੂਲ 122 ਨਰਸਰੀਆਂ ਹਨ ਅਤੇ ਹਰੇਕ ਨਰਸਰੀ ਅੰਦਰ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਲ੍ਹਾ ਪਠਾਨਕੋਟ ਵਿੱਚ ਵਣ ਵਿਭਾਗ ਦੀਆਂ 12 ਨਰਸਰੀਆਂ ਹਨ ਜਿਨ੍ਰਾਂ ਵਿੱਚੋਂ 6 ਨਰਸਰੀਆਂ ਅੰਦਰ ਪਖਾਨਿਆਂ ਦਾ ਨਿਰਮਾਣ ਕਰਵਾਇਆ ਜਾ ਚੁੱਕਾ ਹੈ ਅਤੇ ਜਲਦੀ ਹੀ ਬਾਕੀ 6 ਨਰਸਰੀਆਂ ਅੰਦਰ ਵੀ ਪਖਾਨਿਆਂ ਦਾ ਕੰਮ ਮੁਕੰਮਲ ਕੀਤਾ ਜਾਵੈਗਾ, ਊਨ੍ਹਾਂ ਦੱਸਿਆ ਕਿ ਪੰਨਕੈਂਪਾ ਯੋਜਨਾ ਅਧੀਨ ਹਰੇਕ ਨਰਸਰੀ ਤੇ 2.85 ਲੱਖ ਰੁਪਏ ਖਰਚ ਕਰਕੇ ਇਹ ਆਧੁਨਿਕ ਟਾਇਲਟ (ਪਖਾਨੇ) ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਨ ਭਲਾਈ ਸਕੀਮਾਂ ਨੂੰ ਧਿਆਨ ਵਿੱਚ ਰੱਖਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਾਅਦਾ ਸੀ ਕਿ ਬੇਰੁਜਗਾਰਾਂ ਨੂੰ ਨੋਕਰੀਆਂ ਦਿੱਤੀਆਂ ਜਾਣਗੀਆਂ ਅਤੇ ਕਰੀਬ 37 ਹਜਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਪਰਿਵਾਰ ਬਿਨ੍ਹਾਂ ਕਿਸੇ ਭੇਦਭਾਵ ਦੇ 600 ਬਿਜਲੀ ਯੂਨਿਟ ਫ੍ਰੀ ਦਾ ਲਾਭ ਪ੍ਰਾਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਕੱਚਿਆਂ ਅਧਿਆਪਕਾਂ ਨੂੰ ਪੱਕਿਆ ਕੀਤਾ , ਪੂਰਾਣੀ ਪੈਨਸਨ ਸਕੀਮ ਲਾਗੂ ਕੀਤੀ ਆਦਿ ਵਿਕਾਸ ਕਾਰਜ ਕਰਵਾ ਕੇ ਜਨਤਾ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਇਸ ਮੋਕੇ ਤੇ ਸ. ਭਗਤ ਸਿੰਘ ਦੇ ਜਨਮਦਿਹਾੜੇ ਤੇ ਸਮੂਹ ਜਿਲ੍ਹਾਂ ਨਿਵਾਸੀਆਂ ਅਤੇ ਪੰਜਾਬ ਨਿਵਾਸੀਆਂ ਨੂੰ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਅਜਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ। ਇਸ ਮੋਕੇ ਤੇ ਉਨ੍ਹਾਂ ਵੱਲੋਂ ਪੋਦੇ ਵੀ ਲਗਾਏ ਗਏ ਅਤੇ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਇੱਕ ਚੰਗੀ ਸਿਹਤ ਅਸੀਂ ਤੱਦ ਹੀ ਪਾ ਸਕਦੇ ਹਾਂ ਅਗਰ ਅਸੀਂ ਸਾਫ ਵਾਤਾਵਰਣ ਬਣਾ ਸਕਾਂਗੇ ਅਤੇ ਇਹ ਤਾਂ ਹੀ ਹੋ ਸਕੇਗਾ ਅਗਰ ਅਸੀਂ ਸਾਰੇ ਜਿਆਦਾ ਦੋਂ ਜਿਆਦਾ ਪੋਦੇ ਲਗਾਵਾਂਗੇ।