ਕੈਬਨਿਟ ਮੰਤਰੀ ਕਟਾਰੂਚੱਕ ਨੇ ਹਰੀ ਝੰਡੀ ਦੇ ਕੇ ਪੰਜ ਵਾਰਡਾਂ ਵਿੱਚੋਂ ਕੂੜਾ ਚੁੱਕਣ ਲਈ ਕੀਤੀਆਂ ਪੰਜ ਗੱਡੀਆਂ ਰਵਾਨਾ

  • ਕਾਰਪੋਰੇਸਨ ਦੇ ਇਨ੍ਹਾਂ ਪੰਜ ਵਾਰਡਾਂ ਅੰਦਰ ਜਲਦੀ ਹੀ 33 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣਗੀਆਂ ਲਾਈਟਾਂ
  • ਲੋਕਾਂ ਦੀਆਂ ਸੁਵਿਧਾ ਦੇ ਲਈ ਬਿਨ੍ਹਾਂ ਕਿਸੇ ਪੱਖਪਾਤ ਦੇ ਬਿਨ੍ਹਾਂ ਕਿਸੇ ਧੜੇਬੰਦੀ ਦੇ ਕਰਵਾਇਆ ਜਾ ਰਿਹਾ ਵਿਕਾਸ-ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 01 ਅਗਸਤ : ਅੱਜ ਕਾਰਪੋਰੇਸਨ ਪਠਾਨਕੋਟ ਦੇ ਪੰਜ ਵਾਰਡ ਜੋ ਵਿਧਾਨ ਸਭਾ ਹਲਕਾ ਵਿੱਚ ਪੈਂਦੇ ਹਨ ਉਨ੍ਹਾਂ ਵਾਰਡਾਂ ਵਿੱਚ ਸਾਫ ਸਫਾਈ ਬਣਾਂਈ ਰੱਖਣ ਦੇ Ñਲਈ  ਕੂੜੇ ਦੀ ਢੋ-ਢੁਆਈ ਦੇ ਲਈ ਪੰਜ ਗੱਡੀਆਂ ਦਿੱਤੀਆਂ ਗਈਆਂ ਹਨ, ਤਾਂ ਜੋ ਸਾਫ ਸਫਾਈ ਰਹਿਣ ਨਾਲ ਲੋਕਾਂ ਦੀ ਸਿਹਤ ਵੀ ਵਧੀਆਂ ਹੋ ਸਕੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰ ਪੰਜਾਬ ਨੇ ਅੱਜ ਸਰਨਾ ਵਿਖੇ ਆਯੋਜਿਤ ਇੱਕ ਸਮਾਰੋਹ ਦੇ ਦੋਰਾਨ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਪੰਨਾ ਲਾਲ ਭਾਟੀਆਂ ਮੇਅਰ ਕਾਰਪੋਰੇਸਨ ਪਠਾਨਕੋਟ, ਸੁਰਜੀਤ ਸਿੰਘ, ਸਤੀਸ ਸੈਣੀ ਅਤੇ ਹੋਰ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਵਧੀਆ ਸਿਹਤ ਸੇਵਾਵਾਂ ਦੇਣ ਦੇ ਉਦੇਸ ਨਾਲ ਸਿੱਖਿਆ ਦੇ ਖੇਤਰ ਵਿੱਚ ਅਤੇ ਸਿਹਤ ਸੇਵਾਵਾਂ ਵਿੱਚ ਕਾਫੀ ਬਦਲਾਅ ਕੀਤਾ ਹੈ ਅਤੇ ਇਸ ਅਧੀਨ ਅੱਜ ਕਾਰਪੋਰੇਸਨ ਪਠਾਨਕੋਟ ਅਧੀਨ ਪੰਜ ਪਿੰਡਾਂ ਅੰਦਰ ਸਾਫ ਸਫਾਈ ਬਣਾਏ ਰੱਖਣ ਦੇ ਉਦੇਸ ਨਾਲ ਕੂੜ੍ਹਾਂ ਚੁੱਕਣ ਵਾਲੀਆਂ ਪੰਜ ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ, ਤਾਂ ਜੋ ਕੂੜਾ ਆਬਾਦੀ ਤੋਂ ਬਾਹਰ ਸੁੱਟਿਆ ਜਾਵੈ ਅਤੇ ਲੋਕਾਂ ਦੀ ਸਿਹਤ ਵਧੀਆ ਹੋ ਸਕੇ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਕਾਰਪੋਰੇਸਨ ਪਠਾਨਕੋਟ ਦੇ ਵਾਰਡ ਨੰਬਰ 42,43,44,45 ਅਤੇ 47 ਦੇ ਲਈ ਕੂੜਾ ਚੁੱਕਣ ਦੇ ਲਈ ਪੰਜ ਗੱਡੀਆਂ ਰਵਾਨਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ ਦੇ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਦੇ ਵੱਖਰੇ ਵੱਖਰੇ ਸਵਾਲਾਂ ਦੇ ਨਿਪਟਾਰੇ ਦੇ ਲਈ ਬੜੇ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬੁਲੰਦੀਆਂ ਤੇ ਜਾਵੈ ਅਤੇ ਪੰਜਾਬ ਸੱਚ ਵਿੱਚ ਰੰਗਲਾ ਪੰਜਾਬ ਬਣੇ, ਇਸ ਦੇ ਲਈ ਜਰੂਰੀ ਹੈ ਕਿ ਲੋਕਾਂ ਦੇ ਬੈਸਿਕ ਸਵਾਲਾਂ ਦਾ ਹੱਲ ਕੀਤਾ ਜਾਵੈ। ਉਨ੍ਹਾਂ ਕਿਹਾ ਕਿ ਇਹ ਪਠਾਨਕੋਟ ਸਿਟੀ ਲਈ ਬਹੁਤ ਵੱਡੀ ਗੱਲ ਹੈ ਕਿ ਇਨ੍ਹਾਂ ਪੰਜ ਵਾਰਡਾਂ ਤੋਂ ਇਲਾਵਾ ਹੋਰ ਵਾਰਡਾਂ ਅੰਦਰ ਵੀ ਪਹਿਲਾ ਤੋਂ ਹੀ ਕੂੜਾ ਚੁੱਕਣ ਦੇ ਲਈ ਗੱਡੀਆਂ ਵਰਕਿੰਗ ਕਰ ਰਹੀਆਂ ਹਨ ਅਤੇ ਅੱਜ ਕਾਰਪੋਰੇਸਨ ਦੇ ਪੰਜ ਹੋਰ ਵਾਰਡਾਂ ਅੰਦਰ ਇਹ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਨ੍ਹਾਂ ਪੰਜ ਵਾਰਡਾਂ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਪੱਖਪਾਤ ਦੇ , ਬਿਨ੍ਹਾਂ ਕਿਸੇ ਮਤਭੇਦ ਦੇ ਵਿਕਾਸ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜਾ ਸੁੱਟਣ ਦੀ ਦਿੱਕਤ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਗਰ ਉਨ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਪ੍ਰਸਾਸਨ ਦੇ ਧਿਆਨ ਚੋਂ ਲਿਆਓ, ਉਨ੍ਹਾਂ ਦੇ ਧਿਆਨ ਚੋਂ ਲਿਆਓ ਹਰ ਸਮੱਸਿਆ ਦਾ ਹੱਲ ਕੀਤਾ ਜਾਵੈਗਾ। ਇਸ ਮੋਕੇ ਤੇ ਸ੍ਰੀ ਪੰਨਾ ਲਾਲ ਭਾਟੀਆ ਮੇਅਰ ਨਗਰ ਨਿਗਮ ਪਠਾਨਕੋਟ ਨੇ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਦੇ ਉਪਰਾਲਿਆਂ ਸਦਕਾ ਹੀ ਅੱਜ ਪੰਜ ਵਾਰਡਾਂ ਨੂੰ ਕੂੜਾ ਚੁੱਕਣ ਦੇ ਲਈ ਗੱਡੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਜੀ ਦੇ ਉਪਰਾਲਿਆਂ ਸਦਕਾ ਹੀ ਇਨ੍ਹਾਂ ਪੰਜ ਵਾਰਡਾਂ ਦੇ ਅੰਦਰ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਵੀ ਲਗਾਈਆਂ ਜਾਣਗੀਆਂ। ਜਿਸ ਨਾਲ ਇਹ ਪੰਜ ਵਾਰਡਾਂ ਅੰਦਰ ਰੋਸਨੀ ਦੀ ਵਿਵਸਥਾ ਰਹੇਗੀ, ਉਨ੍ਹਾਂ ਪਠਾਨਕੋਟ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਅਤੇ ਵਿਕਾਸ ਕਾਰਜ ਕਰਵਾਉਂਣ ਦੇ ਲਈ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ, ਪਵਨ ਕੁਮਾਰ ਬਲਾਕ ਪ੍ਰਧਾਨ, ਸੋਹਣ ਲਾਲ ਸਾਬਕਾ ਕੌਂਸਲਰ, ਬਲਜਿੰਦਰ ਕੌਰ ਮਹਿਲਾ ਵਿੰਗ ਇੰਚਾਰਜ, ਸੰਦੀਪ ਕੁਮਾਰ ਯੂਵਾ ਪ੍ਰਧਾਨ, ਅਮਿਤ ਮਹਿਰਾ, ਕੈਲਾਸ ਮਲਿਕਪੁਰ, ਤਕਦੀਰ ਮਲਿਕਪੁਰ, ਗੁਰਪ੍ਰੀਤ ਸਿੰਘ ਸਾਬਾ, ਕੇਵਲ ਕਿ੍ਰਸਨ, ਸੁਮਿਤ, ਸਿਵ ਪਾਵਾ, ਹਰਜੀਤ  ਆਦਿ ਕਾਰਜਕਰਤਾ ਵੀ ਹਾਜਰ ਸਨ।