ਗੁਰਦਾਸਪੁਰ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ 500 ਏਕੜ ਫ਼ਸਲ ਤਬਾਹ

  • ਨਹਿਰ ਦੀ ਸਫਾਈ ਨਾ ਹੋਣ ਦਾ ਖਮਿਆਜਾ ਕਿਸਾਨਾਂ ਨੂੰ ਪੈ ਰਿਹਾ ਭੁਗਤਨਾ

ਗੁਰਦਾਸਪੁਰ 6 ਜੁਲਾਈ : ਹਲਕਾ ਦੀਨਾਨਗਰ ਦੇ ਨਜ਼ਦੀਕ ਤੋਂ ਹੋ ਕੇ ਨਿਕਲਦੀ ਮਜੀਠੀ ਨਹਿਰ ਦੇ ਵਿਚ ਬਰਸਾਤ ਹੋਣ ਕਾਰਨ ਆਏ ਤੇਜ਼ ਵਹਾ ਪਾਣੀ ਦੇ ਕਾਰਨ ਨਹਿਰ ਵਿਚ ਪਏ ਪਾੜ ਕਾਰਨ ਨਹਿਰੀ ਪਾਣੀ ਚ 500 ਏਕੜ ਫਸਲ ਡੁੱਬਣ ਕਾਰਨ ਪ੍ਰਭਾਵਿਤ ਹੋਣ ਦੀ ਖ਼ਬਰ ਹੈ। ਇਸ ਮੌਕੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਨਹਿਰ ਦੀ ਸਫ਼ਾਈ ਨਾ ਹੋਣ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਬਰਸਾਤੀ ਮੌਸਮ ਹੋਣ ਕਾਰਨ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਆਪਣੀ ਡਿਊਟੀ ਜਿੰਮੇਦਾਰੀ ਨਾਲ ਨਹੀਂ ਨਿਭਾਈ ਜਿਸ ਦਾ ਪਰਿਣਾਮ ਇਹ ਕੇ ਇਸ ਨਹਿਰ ਦੀ ਸਫ਼ਾਈ ਨਹੀਂ ਕੀਤੀ ਗਈ, ਜਿਸਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਧਰ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਮੇਟ ਪਰਸ਼ੋਤਮ ਦਾ ਕਹਿਣਾ ਸੀ ਕਿ ਬਰਸਾਤ ਕਾਰਨ ਨਹਿਰ ਵਿਚ ਪਾਣੀ ਜਿਆਦਾ ਆਉਣ ਕਾਰਨ ਨਹਿਰ ਵਿੱਚ ਪਾੜ ਪਿਆ ਹੈ ਅਤੇ ਇਸਨੂੰ ਕਲ ਸਵੇਰ ਤੱਕ ਠੀਕ ਕਰਵਾ ਦਿੱਤਾ ਜਾਵੇਗਾ।