ਅੱਜ ਬਲਾਕ ਧਾਰਕਲ੍ਹਾਂ ਅਤੇ ਬਲਾਕ ਘਰੋਟਾ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਕਰਵਾਏ ਜਾਣਗੇ ਬਲਾਕ ਪੱਧਰੀ ਖੇਡ ਮੁਕਾਬਲੇ

  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿੱਚ ਕੀਤੀ ਜਾਵੈਗੀ ਬਲਾਕ ਪੱਧਰੀ ਖੇਡਾਂ ਦੀ ਸੁਰੂਆਤ

ਪਠਾਨਕੋਟ, 1 ਸਤੰਬਰ : ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ 1 ਸਤੰਬਰ 2023 ਤੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦਾ ਸੁਭਅਰੰਭ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਅਧੀਨ  1 ਸਤੰਬਰ ਨੂੰ ਬਲਾਕ ਪੱਧਰੀ ਟੂਰਨਾਮੈਂਟ ਬਲਾਕ ਧਾਰ ਕਲ੍ਹਾਂ ਅਤੇ ਬਲਾਕ ਘਰੋਟਾ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਟੂਰਨਾਮਂੈਟ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਧਾਰ ਕਲ੍ਹਾਂ ਬਲਾਕ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਪਠਾਨਕੋਟ ਵਿਖੇ ਐਥਲੈਟਿਕਸ, ਖੋਹ-ਖੋਹ, ਵਾਲੀਬਾਲ, ਰੱਸਾਕਸੀ ਖੇਡ ਮੁਕਾਬਲੇ ਅਤੇ ਸਰਕਾਰੀ ਮਾਡਲ ਸਕੂਲ ਜੁਗਿਆਲ ਵਿਖੇ ਕਬੱਡੀ (ਸਰਕਲ,ਨੈਸਨਲ), ਫੁੱਟਬਾਲ, ਵਾਲੀਬਾਲ (ਸਮੈਸਿੰਗ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸੇ ਹੀ ਤਰ੍ਹਾਂ ਬਲਾਕ ਘਰੋਟਾ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਐਥਲੈਟਿਕਸ, ਕਬੱਡੀ ਨੈਸਨਲ ਸਟਾਈਲ, ਖੋਹ-ਖੋਹ, ਵਾਲੀਬਾਲ (ਸਮੈਸਿੰਗ ਸੂਟਿੰਗ) ਖੇਡ ਮੁਕਾਬਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਰੱਸਾਕਸੀ, ਫੁੱਟਬਾਲ, ਕਬੱਡੀ ਸਰਕਲ ਸਟਾਈਲ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਅੰਦਰ ਵੱਖ ਵੱਖ ਵਰਗਾਂ ਅਧੀਨ ਖੇਡ ਮੁਕਾਬਲੇ ਕਰਵਾਏ ਜਾਣੇ ਹਨ ਜਿਸ ਵਿੱਚ ਅੰਡਰ-14(ਲੜਕੇ ਅਤੇ ਲੜਕੀਆਂ), ਅੰਡਰ-17(ਲੜਕੇ ਅਤੇ ਲੜਕੀਆਂ), ਅੰਡਰ-21(ਲੜਕੇ ਅਤੇ ਲੜਕੀਆਂ), ਅੰਡਰ 21 ਤੋਂ 30 (ਪੁਰਸ ਅਤੇ ਮਹਿਲਾਵਾਂ) , ਅੰਡਰ 31 ਤੋਂ 40 (ਪੁਰਸ ਅਤੇ ਮਹਿਲਾਵਾਂ), ਅੰਡਰ 41 ਤੋਂ 55(ਪੁਰਸ ਅਤੇ ਮਹਿਲਾਵਾਂ), ਅੰਡਰ 51 ਤੋਂ 65(ਪੁਰਸ ਅਤੇ ਮਹਿਲਾਵਾਂ) ਅਤੇ ਅੰਡਰ 65 ਤੋਂ ਵੱਧ (ਪੁਰਸ ਅਤੇ ਮਹਿਲਾਵਾਂ) ਵਰਗਾਂ   ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਖਿਡਾਰੀਆਂ ਦੁਆਰਾ ਉਮਰ ਦਰਸਾਉਂਦੇ ਦਸਤਾਵੇਜ ਦਾ ਹੋਣਾ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਖਿਡਾਰੀ ਕੋਲ ਪੰਜਾਬ ਦਾ ਅਧਾਰ ਕਾਰਡ ਖੇਡ ਸਥਾਨ ਤੇ ਉਸ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਸਵੇਰੇ 8 ਵਜੇ ਖੇਡ ਵੈਨਯੂ ਤੇ ਰਿਪੋਰਟ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ 4 ਅਤੇ 5 ਸਤੰਬਰ ਨੂੰ ਜਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਅਤੇ ਸੁਜਾਨਪੁਰ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ 6 ਅਤੇ 8 ਸਤੰਬਰ ਨੂੰ ਬਲਾਕ ਨਰੋਟ ਜੈਮਲ ਸਿੰਘ ਅਤੇ ਬਲਾਕ ਪਠਾਨਕੋਟ ਵਿਖੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਨੋਜਵਾਨਾਂ ਦਾ ਰੁਝਾਨ ਖੇਡਾਂ ਵੱਲ ਵੱਧ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਖਿਡਾਰੀਆਂ ਅਤੇ ਹੋਰ ਜਨਤਾ ਨੂੰ ਅਪੀਲ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਜਰੂਰ ਲੈਣ।