ਬਟਾਲਾ ਸ਼ਹਿਰ ਨੂੰ ਸਵੱਛ ਭਾਰਤ ਮਿਸ਼ਨ ਅਧੀਨ ਖੁੱਲੇ ਵਿੱਚ ਸ਼ੌਚ ਕਰਨ ਵਿੱਚ ਫ੍ਰੀ ਸ਼ਹਿਰ ਘੋਸ਼ਿਤ ਕੀਤਾ-ਡਾ ਸ਼ਾਇਰੀ ਭੰਡਾਰੀ 

  • ਸ਼ੈਨੀਟੇਸ਼ਨ, ਸਿਵਲ ਬਰਾਂਚ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੀਤੀ ਸਰਾਹਨਾ

ਬਟਾਲਾ, 7 ਜਨਵਰੀ : ਡਾ ਸ਼ਾਇਰੀ  ਭੰਡਾਰੀ, ਕਮਿਸ਼ਨਰ ਕਾਰਪੋਰੇਸ਼ਨ-ਕਮ-ਐਸਡੀਐਮ ਬਟਾਲਾ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਵਲੋਂ ਬਟਾਲਾ ਸ਼ਹਿਰ ਨੂੰ ਖੁੱਲੇ ਵਿੱਚ ਸ਼ੌਚ ਕਰਨ ਵਿੱਚ ਫ੍ਰੀ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਵਲੋਂ ਓਡੀਐਫ, ਪਲੱਸ ਕੈਟਾਗਰੀ ਵਿੱਚ ਅਪਲਾਈ ਕੀਤਾ ਗਿਆ ਸੀ ਤੇ ਸਵੱਛ ਭਾਰਤ ਮਿਸ਼ਨ ਵਲੋਂ ਬਟਾਲਾ ਨੂੰ ਓਡੀਐਫ ਪਲੱਸ ਘੋਸ਼ਿਤ ਕੀਤਾ ਗਿਆ ਹੈ।ਉਨ੍ਹਾਂ ਸ਼ੈਨੀਟੇਸ਼ਨ, ਸਿਵਲ ਬਰਾਂਚ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਰਾਹਨਾ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਅਜਿਹਾ ਸੰਭਵ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ਹਿਰ ਨਗਰ ਨਿਗਮ ਬਟਾਲਾ ਵਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਅੰਦਰ ਸਾਫ਼ ਸਫਾਈ ਵਿਵਸਥਾ ਲਈ ਕੀਤੇ ਜੀ ਰਹੇ ਯਤਨਾਂ ਨੂੰ ਸਫਲਤਾ ਮਿਲੀ ਹੈ। ਕਮਿਸ਼ਨਰ ਕਾਰਪੋਰੇਸ਼ਨ ਨੇ ਅੱਗੇ ਦੱਸਿਆ ਕਿ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਜਿਵੇਂ ਬੱਸ ਅੱਡਾ ਤੇ ਲੀਕ ਵਾਲਾ ਤਲਾਬ ਆਦਿ ਵਿਖੇ ਪਬਲਿਕ ਟਾਇਲਟਸ ਬਣਾਏ ਗਏ ਹਨ। ਇਨ੍ਹਾਂ ਟਾਇਲਟਸ ਦੀ ਮੈਨਟੈਨਸ ਲਈ ਸ਼ੁੱਲਭ ਨਾਲ ਟਾਈਪ ਕੀਤਾ ਗਿਆ ਹੈ ਤਾਂ ਤੋ ਪਬਲਿਕ ਟਾਇਲਟਸ ਦੀ ਲਗਾਤਾਰ ਮੈਨਟੈਨਸ ਰੱਖੀ ਜਾ ਸਕੇ। ਉਨਾਂ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਆਮ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਪਲਾਸਟਿਕ ਥਰਮੋਕੋਲ ਦੀ ਵਰਤੋਂ ਨਾ ਕਰਨ ਅਤੇ ਕਪੜੇ ਦੇ ਬਣੇ ਹੋਏ ਥੈਲੇ ਦਾ ਇਸਤੇਮਾਲ ਕਰਨ।