ਰੰਗਦਾਰ ਮਿਠਾਈਆ ਤੋਂ ਕੀਤਾ ਜਾਵੇ ਪਰਹੇਜ਼  : ਡਿਪਟੀ ਕਮਿਸ਼ਨਰ

ਤਰਨ ਤਾਰਨ 5 ਸਤੰਬਰ : ਦਫ਼ਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਮਾਣਯੋਗ ਡਿਪਟੀ ਕਮਿਸ਼ਨਰ  ਸ਼੍ਰੀ ਸੰਦੀਪ ਕੁਮਾਰ  ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਸੰਬੰਧ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਫੂਡ ਉਪਰੇਟਰ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈਂਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹਲਵਾਈ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਠਆਈ ਵਿੱਚ ਬਨਾਵਟੀ ਰੰਗ ਨਾ ਵਰਤੇ ਜਾਣ ਸਿਰਫ ਅਤੇ ਸਿਰਫ ਐੱਫ.ਐੱਸ.ਐੱਸ.ਏ ਆਈ (FSSAI) ਵੱਲੋਂ ਮਨਜ਼ੂਰਸ਼ੁਦਾ ਰੰਗਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਨਕਲੀ ਰੰਗਦਾਰ ਮਿਠਾਈਆਂ ਵੇਚਣ ਵਾਲੇ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਜੀ ਨੇ ਕਿਹਾ ਕਿ ਜਿੰਨੇ ਵੀ ਪੁਰਾਣੇ ਫੂਡ ਸੈਪਲਿੰਗ ਸੰਬੰਧੀ ਕੋਰਟ ਕੇਸ ਚੱਲਦੇ ਪਏ ਹਨ, ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ (ਕੰਨਵੀਨਰ) ਨੇ ਦੱਸਿਆ ਕਿ ਸੰਨ 2023 ਨੂੰ ਇੰਟਰਨੈੱਸ਼ਨਲ ਈਅਰ ਆੱਫ ਮਿਲਟਸ ਘੋਸ਼ਿਤ ਕੀਤਾ ਗਿਆ ਹੈ ਅਤੇ ਨਾਲ ਹੀ  ਮੋਟੇ ਅਨਾਜ ਦੀਆਂ ਖੂਬੀਆਂ ਅਤੇ ਹੋਣ ਵਾਲੇ ਫਾਇਦੇ ਨੂੰ ਸਾਰਿਆ ਨਾਲ ਸਾਂਝਾ ਕੀਤਾ । ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਨਰਜ਼ੀ ਡ੍ਰਰਿੰਕਸ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਸਾਰਿਆਂ ਨੂੰ ਜਾਗਰੂਕ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੇ  ਐੱਫ.ਐੱਸ.ਆਈ.ਦੇ ਈਟ ਰਾਈਟ ਇੰਨੇਸ਼ੈਟਿਵਸ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਸਾਰਿਆਂ ਨੂੰ ਜਾਗਰੂਕ ਕੀਤਾ ।  ਫੂਡ ਸੇਫ਼ਟੀ ਆੱਨ ਵੀਲਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਐੱਫ.ਐੱਸ.ਐੱਸ.ਆਈ ਦਾ ਇਹ ਇੰਨਸ਼ੈਟਿਵ ਹੈ, ਜਿਸ ਨਾਲ ਟੈਸਟਿੰਗ, ਟ੍ਰੇਨਿੰਗ, ਅਤੇ ਸੇਫ ਫੂਡ ਬਾਰੇ ਆਮ ਜਨਤਾ ਨੂੰ ਅਵੈਰਨਸ ਦਿੱਤੀ ਜਾਂ ਰਹੀ ਹੈ ਅਤੇ ਜਨਤਾ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।